ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਕਾਰਨ ਵਾਪਰ ਸਕਦੈ ਹਾਦਸਾ

12/17/2018 4:13:45 AM

ਤਪਾ ਮੰਡੀ, (ਸ਼ਾਮ,ਗਰਗ)- ਨਾਮਦੇਵ ਮਾਰਗ ਕੋਲ ਸਡ਼ਕ ਕਿਨਾਰੇ ਲੱਗੇ ਕੂਡ਼ੇ ਦੇ ਢੇਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਮੌਕੇ ’ਤੇ ਜਾ ਕੇ ਦੇਖਿਆ ਤਾਂ ਲੋਕ ਨਿਰਮਾਣ ਬਾਗ ਵੱਲੋਂ ਵਨ ਸਾਈਡ ’ਤੇ ਲੱਖਾਂ ਰੁਪਏ ਲਾਕੇ ਤਾਂ ਸਡ਼ਕ ਦਾ ਆਰਜ਼ੀ ਨਿਰਮਾਣ ਕਰ ਦਿੱਤਾ ਹੈ ਪਰ ਦੂਸਰੀ ਸਾਈਡ ’ਤੇ ਨਜ਼ਦੀਕੀ ਘਰਾਂ ਵਾਲਿਆਂ ਨੇ ਸਡ਼ਕ ਵਿਚਕਾਰ ਹੀ ਕੂਡ਼ਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਵਾਰਾ ਪਸ਼ੂ ਕੂਡ਼ੇ ’ਚ ਮੂੰਹ ਮਾਰਕੇ ਸਡ਼ਕ ’ਤੇ ਖਿਲਾਰ ਦਿੰਦੇ ਹਨ। ਜਿਸ ਕਾਰਨ ਸਡ਼ਕ ਦਾ ਹਿੱਸਾ ਕੂਡ਼ੇ ਨਾਲ ਰੁੱਕ ਜਾਂਦਾ ਹੈ ਅਤੇ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ। ਸਡ਼ਕ ’ਤੇ ਸੈਰ ਕਰਨ ਆਉਣ ਵਾਲੇ ਲੋਕਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਨੂੰ ਵੀ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਡ਼ਕ ਦੇ ਹਿੱਸੇ ’ਤੇ ਲੋਕ ਇਸ ਤਰ੍ਹਾਂ ਕੂਡ਼ਾ ਸੁੱਟ ਰਹੇ ਹਨ ਜਿਵੇਂ ਸਡ਼ਕ ਬਣਾਉਣੀ ਹੀ ਨਾ ਹੋਵੇ ਅਤੇ ਦੂਸਰੀ ਸਾਈਡ ’ਤੇ 37 ਲੱਖ ਰੁਪਏ ਦੀ ਗਰਾਂਟ ਨਾਲ ਲੀਪਾ-ਪੋਚੀ ਕਰਕੇ ਡੰਗ-ਟਪਾਊ ਕੰਮ ਕਰ ਦਿੱਤਾ ਹੈ। 
ਨਜ਼ਦੀਕੀ ਦੁਕਾਨਦਾਰਾਂ ਦਾ ਕਹਿਣਾ ਹੈ ਜੇਕਰ ਇਸ ਸਡ਼ਕ ਦੇ ਕਿਨਾਰੇ ਅਜਿਹਾ ਗੰਦ ਹੀ ਸੁੱਟਣਾ ਸੀ ਤਾਂ ਫਿਰ ਇਸ ਸਡ਼ਕ ’ਤੇ ਲੱਖਾਂ ਰੁਪਏ ਖ਼ਰਚਣ ਦਾ ਕੀ ਫ਼ਾਇਦਾ ਸੀ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਡ਼ਕ ਕਿਨਾਰੇ ਪਏ ਕੂਡ਼ੇ  ਦੇ ਢੇਰਾਂ ਨੂੰ ਚੁਕਵਾਇਆ ਜਾਵੇ ਅਤੇ ਬਾਹਰੋਂ ਆਉਣ-ਜਾਣ ਵਾਲੇ ਲੋਕਾਂ ਦੀ ਐਂਟਰੀ ਸਾਫ-ਸੁਥਰੀ ਬਣੀ ਰਹੀ। ਨਗਰ ਕੌਂਸਲ ਦੇ ਇਕ ਕਰਮਚਾਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਥੇ ਕੂਡ਼ਾ ਸੁੱਟਣ ਤੋਂ ਕਈ ਵਾਰ ਰੋਕਿਆ ਗਿਆ ਹੈ ਪਰ ਲੋਕ ਰੁਕਣ ਦੀ ਬਜਾਏ ਸਡ਼ਕ ਵਿਚਕਾਰ ਹੀ ਸੁੱਟਣ ਲੱਗ ਪਏ ਹਨ। ਇਸ ਕੂਡ਼ੇ ਨੂੰ ਜਲਦੀ ਹੀ ਚੁਕਵਾਉਣ ਦਾ ਇੰਤਜਾਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਨੇ ਹਰੇਕ ਵਾਰਡ ’ਚ ਕੂਡ਼ਾ ਸੁੱਟਣ ਵਾਲੀਆਂ ਰੇਹਡ਼ੀਆਂ ਦਾ ਇੰਤਜਾਮ ਕੀਤਾ ਗਿਆ ਹੈ ਲੋਕਾਂ ਨੂੰ ਉਸ ਦਾ ਫਾਇਦਾ ਲੈਣਾ ਚਾਹੀਦਾ ਹੈ। 


Related News