ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ-ਮਜਦੂਰਾਂ ਨੇ ਕੀਤਾ ਚੱਕਾ ਜਾਮ, ਮਹਿਲਾ ਥਾਣੇਦਾਰ ਨੇ ਕੀਤਾ ਮਸਲਾ ਹੱਲ

04/26/2022 1:12:27 PM

ਤਪਾ ਮੰਡੀ (ਸ਼ਾਮ,ਗਰਗ) : ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਦੇ ਰੋਸ ‘ਚ ਆੜ੍ਹਤੀਆਂ ਅਤੇ ਮੰਡੀ ਮਜਦੂਰਾਂ ਨੇ ਤਪਾ-ਪੱਖੋ ਕਲਾਂ ਮੁੱਖ ਮਾਰਗ ‘ਤੇ ਚੱਕਾ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਹਾਜ਼ਰ ਮੰਡੀ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਦਾ ਕਹਿਣਾ ਹੈ ਕਿ ਮੁੱਖ ਯਾਰਡ ਅਤੇ ਖਰੀਦ ਕੇਂਦਰਾਂ ‘ਚ ਲੱਖਾਂ ਗੱਟਾ ਕਣਕ ਲਿਫਟਿੰਗ ਨਾ ਹੋਣ ਕਾਰਨ ਰਾਤ ਸਮੇਂ ਉਨ੍ਹਾਂ ਦੀ ਨਿਗਰਾਨੀ ਰੱਖਣੀ ਪੈਂਦੀ ਹੈ ਅਤੇ ਮੱਛਰ ਡੰਗ ਮਾਰਦਾ ਹੈ। ਉਨ੍ਹਾਂ ਕਿਹਾ ਕਿ 10 ਦਿਨਾਂ ਤੋਂ ਲਿਫਟਿੰਗ ਨਾ ਹੋਣ ਕਾਰਨ ਕਣਕ ਦੀ ਘਟੌਤੀ ਪੈ ਰਹੀ ਹੈ ਅਤੇ ਰਾਤ ਸਮੇਂ ਸਮਾਜ ਵਿਰੋਧੀ ਅਨਸਰ ਕਣਕ ਦੀਆਂ ਬੋਰੀਆਂ ਚੋਰੀ ਕਰਕੇ ਲੈ ਜਾਂਦੀਆਂ ਹਨ। ਉਨ੍ਹਾਂ ਠੇਕੇਦਾਰ ’ਤੇ ਦੋਸ਼ ਲਗਾਏ ਕਿ ਉਹ ਮੰਡੀ ‘ਚ ਬਿਲਕੁਲ ਵੀ ਨਹੀਂ ਆਉਂਦਾ ਅਤੇ ਸੈਕੜਿਆਂ ਦੀ ਗਿਣਤੀ ‘ਚ ਟਰੱਕ ਅਣਲੋਡ ਹੋਣ ਲਈ ਗੋਦਾਮਾਂ ‘ਚ ਖੜ੍ਹੇ ਹਨ ਅਤੇ ਠੇਕੇਦਾਰ ਕੋਲ ਇੱਕ ਹੀ ਜਵਾਬ ਹੁੰਦਾ ਹੈ ਕਿ ਲੇਵਰ ਨਹੀਂ ਮਿਲ ਰਹੀ। ਆੜਤੀਆਂ ਅਤੇ ਮਜਦੂਰਾਂ ਨੇ ਟਰੱਕਾਂ ਵਾਲਿਆਂ ’ਤੇ ਇਹ ਵੀ ਦੋਸ਼ ਲਗਾਏ ਕਿ ਟਰੱਕ ਚਾਲਕ 500 ਤੋਂ ਲੈਕੇ 700 ਰੁਪਏ ਲੈਕੇ ਟਰੱਕ ਭਰਨ ਲਈ ਮੰਗ ਕਰਦੇ ਹਨ ਜੋ ਬਿਲਕੁਲ ਨਜਾਇਜ਼ ਹੈ ਪਰ ਟਰੱਕ ਯੂਨੀਅਨ ਪ੍ਰਧਾਨ ਦਾ ਕਹਿਣਾ ਹੈ ਅਗਰ ਕੋਈ ਟਰੱਕ ਚਾਲਕ ਰੁਪਏ ਦੀ ਮੰਗ ਕਰਦਾ ਹੈ ਉਹ ਉਸ ਦੀ ਨਿਗਾਹ ‘ਚ ਲਿਆਵੇ ਖ਼ਿਲਾਫਞ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਟਰੱਕ ਦੀ ਫੇਟ ਵੱਜਣ ਕਾਰਨ ਭੁੰਗ ਨਾਲ ਭਰੀ ਟਰਾਲੀ ਪਲਟੀ, ਹੇਠਾਂ ਦੱਬਣ ਨਾਲ 1 ਦੀ ਮੌਤ

ਇਸ ਮੌਕੇ ਹਾਜ਼ਰ ਆੜਤੀਆਂ ਐਸੋਸ਼ੀਏਸਨ ਦੇ ਪ੍ਰਧਾਨ ਅਨੀਸ਼ ਮੋੜ,ਜਵਾਹਰ ਲਾਲ ਕਾਂਸਲ,ਸੁਰੇਸ਼ ਕੁਮਾਰ ਕਾਲਾ,ਰਾਜ ਕੁਮਾਰ ਰਾਜੂ,ਮੁਨੀਸ਼ ਮਿੱਤਲ,ਯੌਗੋਸ਼ ਕੁਮਾਰ,ਅਰੁਣ ਕੁਮਾਰ ਭੈਣੀ,ਸੰਜੀਵ ਕੁਮਾਰ ਢਿਲਵਾਂ ਆਦਿ ਦਾ ਕਹਿਣਾ ਹੈ ਕਿ ਸੀਜਨ ‘ਚ ਸਪੈਸਲਾਂ ਨਹੀਂ ਲੱਗਣੀਆਂ ਚਾਹੀਦੀਆਂ ਕਿਉਂਕਿ ਉਹੀ ਲੇਵਰ ਸਪੈਸ਼ਲ ਭਰਨ ਲੱਗ ਪੈਂਦੀ ਹੈ, ਜੇਕਰ ਸਪੈਸ਼ਲ ਰੋਕ ਦਿੱਤੀ ਜਾਵੇ ਤਾਂ ਲਿਫਟਿੰਗ ‘ਚ ਕੋਈ ਦਿੱਕਤ ਨਹੀਂ ਆ ਸਕਦੀ। ਜਾਮ ਕਾਰਨ ਆਉਣ-ਜਾਣ ਵਾਲੇ ਲੋਕਾਂ  ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਲੱਗੇ ਜਾਮ ਦਾ ਪਤਾ ਲੱਗਦੈ ਹੀ ਮਹਿਲਾ ਥਾਣੇਦਾਰ ਰੇਣੂ ਪਰੋਚਾ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚਕੇ ਵੇਅਰਹਾਊਸ ਦੇ ਮੈਨੇਜਰ ਜਗਦੇਵ ਸਿੰਘ,ਮਾਰਕਫੈਡ ਦੇ ਮੈਨੇਜਰ ਜਗਨ ਨਾਥ,ਪਨਸਪ ਦੇ ਤਰੁਣ ਕੁਮਾਰ,ਫੂਡ ਸਪਲਾਈ ਦੇ ਏ.ਐਫ.ਐਸ.ਓ ਕਮਲ ਗੋਇਲ,ਮਾਰਕੀਟ ਕਮੇਟੀ ਦੇ ਮੁਲਾਜਮਾਂ,ਠੇਕੇਦਾਰ ਬੋਬੀ ਸਿੰਘ ਨੂੰ ਬੁਲਾਕੇ ਮਸਲਾ ਹੱਲ ਕਰਨ ਸੰਬੰਧੀ ਕਿਹਾ ਤਾਂ ਮੈਡਮ ਰੇਣੂ ਨੇ ਬੜੀ ਸੂਝ-ਬੂਝ ਨਾਲ ਠੇਕੇਦਾਰ ਬੌਬੀ ਨੂੰ ਹੁਣੇ ਹੀ ਕੋਲੇ ਬੈਠਕੇ ਖੁਲ੍ਹੇ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਬੋਰੀਆਂ ਚੁਕਣ ਦੇ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

ਇਸ ਮੌਕੇ ਹਾਜ਼ਰ ਮਹਿੰਦਰ ਸਿੰਘ,ਰਮੇਸ਼ ਕੁਮਾਰ,ਸ਼ਾਮ ਸ਼ੰਟੀ ਕੁਮਾਰ ਆਦਿ ਮਜਦੂਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਵੀ ਠੇਕੇਦਾਰ ਨੇ ਲਿਫਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਮੰਡੀ ‘ਚ ਆਉਂਦਾ ਨਹੀਂ ਬੋਰੀਆਂ ਕਿਥੋਂ ਲਿਫਟਿੰਗ ਹੋਣਗੀਆਂ। ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
 


Anuradha

Content Editor

Related News