ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਨੇ ਅਗਵਾ ਕਰਕੇ ਕੀਤੀ ਕੁੱਟਮਾਰ

Monday, Sep 09, 2024 - 05:54 PM (IST)

ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਨੇ ਅਗਵਾ ਕਰਕੇ ਕੀਤੀ ਕੁੱਟਮਾਰ

ਮੋਗਾ (ਆਜ਼ਾਦ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੁੱਟਰ ਕਲਾਂ ਨਿਵਾਸੀ ਪਿਰਤਪਾਲ ਸਿੰਘ ਬੱਬਲੂ ਅਤੇ ਉਸ ਦੇ ਸਾਥੀ ਕਬੀਰ ਸਿੰਘ ਉਰਫ਼ ਕਿੰਤੂ ਨੂੰ ਕੁੱਟਮਾਰ ਕਰਨ ਦੇ ਇਲਾਵਾ ਉਸ ਨੂੰ ਅਗਵਾ ਕਰਕੇ ਗੱਡੀ ਵਿਚ ਲਿਜਾਣ ਉਪਰੰਤ ਖੇਤਾਂ ਵਿਚ ਲਿਜਾ ਕੇ ਕੁੱਟਮਾਰ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਪੁਲਸ ਨੇ ਛੁਡਵਾਇਆ।

ਇਸ ਸਬੰਧ ਵਿਚ ਬੱਧਨੀ ਕਲਾਂ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਉਰਫ਼ ਗੋਰਾ, ਸਤਨਾਮ ਸਿੰਘ ਉਰਫ਼ ਮਨੀ, ਗੁਰਤੇਜ ਸਿੰਘ ਉਰਫ਼ ਤੇਜ, ਬੰਟੀ, ਬਿੱਲਾ, ਮਲਕੀਤ ਸਿੰਘ ਸਾਰੇ ਨਿਵਾਸੀ ਪਿੰਡ ਬੁੱਟਰ ਕਲਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬੱਧਨੀ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਿਰਤਪਾਲ ਸਿੰਘ ਉਰਫ਼ ਬਬਲੂ ਨੇ ਕਿਹਾ ਕਿ ਮੈਂ ਆਪਣੀ ਭੂਆ ਦੇ ਲੜਕੇ ਦਵਿੰਦਰ ਸਿੰਘ ਨਿਵਾਸੀ ਪਿੰਡ ਕੋਕਰੀ ਹੇਰਾਂ ਦੇ ਨਾਲ ਘਰਾਂ ਨੂੰ ਜਾ ਰਹੇ ਸੀ, ਜਦੋਂ ਅਸੀਂ ਰਸਤੇ ਵਿਚ ਪੁੱਜੇ ਤਾਂ ਕਥਿਤ ਮੁਲਜ਼ਮਾਂ ਨੇ ਜੋ ਗੱਡੀ ਵਿਚ ਸਵਾਰ ਸਨ, ਸਾਡੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਅਸੀਂ ਡਿੱਗ ਪਏ।

ਇਹ ਵੀ ਪੜ੍ਹੋ- ਬਾਬਾ ਗੁਰਿੰਦਰ ਢਿੱਲੋਂ ਤੇ ਜਸਦੀਪ ਗਿੱਲ ਨੂੰ ਵੇਖ ਭਾਵੁਕ ਹੋਈ ਸੰਗਤ, ਵੀਡੀਓ 'ਚ ਵੇਖੋ ਕੀ ਬਣਿਆ ਮਾਹੌਲ

ਇਸ ਉਪਰੰਤ ਉਨ੍ਹਾਂ ਕੁੱਟਮਾਰ ਕਰਨ ਦੇ ਬਾਅਦ ਮੈਨੂੰ ਚੁੱਕ ਕੇ ਗੱਡੀ ਵਿਚ ਸੁੱਟ ਲਿਆ ਅਤੇ ਬੁੱਟਰ ਖ਼ੁਰਦ ਵੱਲ ਇਕ ਮੋਟਰ ’ਤੇ ਲੈ ਗਏ, ਜਿੱਥੇ ਮੇਰੀ ਸਾਰਿਆਂ ਨੇ ਕੁੱਟਮਾਰ ਕੀਤੀ, ਮੇਰੇ ਸਾਥੀਆਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਛੁਡਾਇਆ। ਕਥਿਤ ਮੁਲਜ਼ਮ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਵਿਚ ਸਫਲ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਨਾਜਾਇਜ਼ ਮਾਈਨਿੰਗ ਕਾਰਨ ਗੁਰੂ ਨਗਰੀ ’ਚ ਚੱਲੀਆਂ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News