ਏਸ਼ੀਅਨ ਖੇਡਾਂ ''ਚ DSP ਗਮਦੂਰ ਸਿੰਘ ਚਹਿਲ ਨੇ ਗੋਲਡ ਮੈਡਲ ਹਾਸਲ ਕਰ ਭਾਰਤ ਦਾ ਨਾਂ ਕੀਤਾ ਰੋਸ਼ਨ
Friday, Nov 07, 2025 - 08:32 PM (IST)
ਬੁਢਲਾਡਾ, (ਬਾਂਸਲ)- ਕਰਨਾਟਕਾਂ ਦੇ ਚਨ੍ਹਈ ਵਿਖੇ ਹੋ ਰਹੀਆਂ 5 ਤੋਂ 9 ਨਵੰਬਰ ਤੱਕ 23ਵੀ ਏਸ਼ੀਅਨ ਮਾਸ਼ਟਰ ਐਥਲੈਟਿਕਸ ਦੇ ਅੱਜ ਤੀਜੇ ਦੇ ਦਿਨ ਭਾਰਤ ਦੀ ਨੁੰਮਾਇੰਦਗੀ ਕਰਦਿਆਂ ਐਥਲੈਟਿਕਸ ਮੁਕਾਬਲੇ 'ਚ ਪੰਜਾਬ ਪੁਲਸ ਦੇ ਸਾਬਕਾ ਡੀ.ਐੱਸ.ਪੀ. ਗਮਦੂਰ ਸਿੰਘ ਚਹਿਲ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।
ਇਨ੍ਹਾਂ ਮੁਕਾਬਲਿਆਂ 'ਚ 42 ਦੇਸ਼ਾਂ ਦੇ ਐਥਲੀਟਾਂ ਨੇ ਭਾਗ ਲਿਆ। ਜਿਸ ਵਿੱਚ ਪੰਜਾਬ ਪੁਲਸ ਦੇ ਗਮਦੂਰ ਸਿੰਘ ਡੀ.ਐੱਸ.ਪੀ. ਨੇ ਸਖਤ ਮੁਕਾਬਲੇ ਦੌਰਾਨ ਆਪਣੀ ਖੇਡ ਦਾ ਜੋਹਰ ਦਿਖਾਉਂਦਿਆਂ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ 'ਤੇ ਕਬਜਾ ਕਰ ਲਿਆ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਡੀ.ਆਈ.ਜੀ ਬਠਿੰਡਾ ਹਰਜੀਤ ਸਿੰਘ, ਐੱਸ.ਐੱਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਹਰ ਮੁਕਾਮ ਜਿੱਤ ਦੇ ਝੰਡੇ ਗੱਡਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਸ ਜਿੱਥੇ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਦੀ ਹੈ ਉਥੇ ਪੁਲਸ ਦੇ ਜਵਾਨ ਆਪਣੀ ਖੇਡ ਦਾ ਜੋਹਰ ਦਿਖਾ ਕੇ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ।
ਵਰਣਨਯੋਗ ਹੈ ਕਿ ਨੈਸ਼ਨਲ ਖੇਡਾਂ 'ਚ ਆਪਣੀ ਜਿੱਤ ਦੇ ਝੰਡੇ ਗੱਡਣ ਵਾਲੇ ਗਮਦੂਰ ਸਿੰਘ ਚਹਿਲ ਬੁਢਲਾਡਾ ਤੋਂ ਬਤੌਰ ਡੀ.ਐੱਸ.ਪੀ. ਸੇਵਾ ਮੁਕਤ ਹੋਏ ਹਨ। ਜਿਨ੍ਹਾਂ ਨੇ ਅੱਜ ਫਿਰ ਪੰਜਾਬ, ਪੁਲਸ ਅਤੇ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ 'ਚ ਸਜਾ ਦਿੱਤਾ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਸਾਬਕਾ ਡੀ.ਐੱਸ.ਪੀ. ਪਰਮਜੀਤ ਸਿੰਘ, ਡੀ.ਐੱਸ.ਪੀ ਸਿਕੰਦਰ ਸਿੰਘ ਚੀਮਾਂ ਨੇ ਵੀ ਵਧਾਈ ਦਿੱਤੀ।
