ਨਹੀਂ ਬਾਜ਼ ਆ ਰਹੇ ਪਾਕਿਸਤਾਨੀ ਸਮੱਗਲਰ, ਇਕ ਵਾਰ ਫ਼ਿਰ ਡਰੋਨ ਨਾਲ ਭੇਜੀ 1 ਕਿੱਲੋ ਹੈਰੋਇਨ ਤੇ 500 ਗ੍ਰਾਮ ਆਈਸ
Sunday, Dec 08, 2024 - 03:18 AM (IST)
ਜਲਾਲਾਬਾਦ (ਬੰਟੀ ਦਹੂਜਾ)- ਸੀ.ਆਈ. ਯੂਨਿਟ ਜਲਾਲਾਬਾਦ ਅਤੇ ਬੀ.ਐੱਸ.ਐੱਫ. ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਬੀ.ਓ.ਪੀ. ਨੱਥਾ ਸਿੰਘ ਵਾਲਾ ਵਿਖੇ ਇਕ ਕਿਲੋ ਹੈਰੋਇਨ ਅਤੇ ਅੱਧਾ ਕਿਲੋ ਆਈਸ ਡਰੱਗ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਜਾਣਕਾਰੀ ਅਨੁਸਾਰ ਸੀ.ਆਈ.ਏ. ਜਲਾਲਾਬਾਦ ਨੂੰ ਮੁਖ਼ਬਰ ਤੋਂ ਖਾਸ ਸੂਚਨਾ ਪ੍ਰਾਪਤ ਹੋਈ ਸੀ ਕਿ ਪਾਕਿਸਤਾਨ ਤੋਂ ਸਮੱਗਲਰਾਂ ਵੱਲੋਂ ਡਰੋਨ ਰਾਹੀ ਬੀ.ਓ.ਪੀ. ਨੱਥਾ ਸਿੰਘ ਵਾਲਾ ਵਿਖੇ ਹੈਰੋਇਨ ਸਪਲਾਈ ਕੀਤੀ ਗਈ ਹੈ, ਜਿਸ ਤੋਂ ਬਾਅਦ ਸੀ.ਆਈ.ਏ. ਟੀਮ ਨੇ ਬੀ.ਐੱਸ.ਐੱਫ. ਦੀ ਮਦਦ ਨਾਲ ਬੀ.ਓ.ਪੀ. ਦੇ ਆਲੇ ਦੁਆਲੇ ਤਲਾਸ਼ੀ ਕੀਤੀ ਗਈ।
ਇਸ ਮਗਰੋਂ ਤਲਾਸ਼ੀ ਅਭਿਆਨ ਦੌਰਾਨ ਇੱਕ ਵੱਡੇ ਪੈਕਟ ਵਿੱਚ ਤਿੰਨ ਪੈਕਟ ਬਰਾਮਦ ਕੀਤੇ ਗਏ ਜੋ ਡਰੋਨ ਰਾਹੀਂ ਸੁੱਟੇ ਗਏ ਸੀ। ਬਰਾਮਦ ਕੀਤੀ ਗਈ ਹੈਰੋਇਨ ਥਾਣਾ ਐੱਸ.ਐੱਸ.ਓ.ਸੀ. ਫਾਜ਼ਿਲਕਾ ਨੂੰ ਸੌਂਪ ਦਿੱਤੀ ਗਈ ਹੈ, ਜਿਸ ਬਾਰੇ ਮੁਕੱਦਮਾ ਨੰਬਰ 28, ਮਿਤੀ 07 ਦਸੰਬਰ 2024 ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ 'ਖੋਹੇ' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e