ਫਿਰੋਜ਼ਪੁਰ ਦੇ ਸਰਹੱਦੀ ਖੇਤਰਾਂ ’ਚ ਚਿੱਟੇ ਨੇ ਉਜਾੜੇ ਕਈ ਘਰ, ਰੋਦੀਆਂ ਮਾਵਾਂ ਨੇ ਪ੍ਰਸ਼ਾਸਨ ਨੂੰ ਕੀਤੀ ਇਹ ਅਪੀਲ

05/10/2022 4:27:54 PM

ਫਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਸਾਹਨਕੇ ’ਚ ਨਸ਼ੇ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਹਨ।  ਨਸ਼ੇ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਹੰਝੂ ਵਹਾਉਦੀਆਂ ਮਾਵਾਂ ਅਤੇ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਿੰਡ ਦੇ ਨੌਜਵਾਨ ਮੁੰਡੇ ਨਸ਼ੇ ਦੀ ਭੇਟ ਚੜ ਰਹੇ ਹਨ। ਉਨ੍ਹਾਂ ਦੇ ਵੀ ਨੌਜਵਾਨ ਪੁੱਤ ਇਸ ਨਸ਼ੇ ਨੇ ਖਾ ਲਏ ਹਨ। ਨਸ਼ੇ ਦੀ ਰੋਕਥਾਮ ਲਈ ਉਹ ਕਈ ਵਾਰ ਪੁਲਸ ਨੂੰ ਕਹਿ ਚੁੱਕੇ ਹਨ ਪਰ ਪੁਲਸ ਨਸ਼ੇ ਖ਼ਿਲਾਫ਼ ਕੋਈ ਰੋਕ ਨਹੀਂ ਲਗਾ ਰਹੀ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਇਹ ਸਭ ਕੁੱਝ ਪੁਲਸ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਜਦ ਵੀ ਪੁਲਸ ਨੂੰ ਕਿਸੇ ਨਸ਼ਾ ਵੇਚਣ ਵਾਲੇ ਬਾਰੇ ਦੱਸਿਆ ਜਾਂਦਾ ਹੈ ਤਾਂ ਪੁਲਿਸ ਫੜਕੇ ਜ਼ਰੂਰ ਲਿਜਾਦੀ ਹੈ ਪਰ ਬਾਅਦ ’ਚ ਪੈਸੇ ਲੈਕੇ ਨਸ਼ੇ ਦੇ ਵਪਾਰੀ ਨੂੰ ਛੱਡ ਦਿੱਤਾ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਉਨ੍ਹਾਂ ਕਿਹਾ ਉਨ੍ਹਾਂ ਦੇ ਪਿੰਡ ’ਚ ਲਗਾਤਾਰ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪਿਛਲੇ ਕੁੱਝ ਮਹੀਨਿਆਂ ਵਿੱਚ ਹੀ 12 ਤੋਂ 15 ਮੌਤਾਂ ਹੋ ਚੁੱਕੀਆਂ ਹਨ। ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈਕੇ ਸਰਹੱਦੀ ਖੇਤਰ ਦੇ ਲੋਕ ਦਹਿਲ ਉੱਠੇ ਹਨ ਅਤੇ ਨਸ਼ੇ ਦੇ ਜ਼ੋਰ ਅਤੇ ਵਿਕਰੀ ਨੂੰ ਲੈਕੇ ਲੋਕ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਅੰਦਰ ਜੇਕਰ ਘਰ ਦਾ ਰਾਸ਼ਨ ਲੈਣਾ ਹੋਵੇ ਤਾਂ ਉਨ੍ਹਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ। ਰਾਸ਼ਨ ਲੈਣ ਲਈ ਦੂਰ ਦਰਾਡੇ ਸ਼ਹਿਰ ਜਾਣਾ ਪੈਂਦਾ ਹੈ ਪਰ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ। ਜਿਸ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਨਸ਼ਾ ਚਲਦੇ ਫਿਰਦੇ ਤਸਕਰ ਮੋਟਰਸਾਈਕਲਾਂ ’ਤੇ ਡਿਲੀਵਰੀ ਦੇ ਰਹੇ ਹਨ। ਇਹ ਉਕਤ ਧੰਦਾ ਦਿਨੋਂ ਦਿਨ ਹੋਰ ਜ਼ੋਰਾਂ ਸ਼ੋਰਾਂ ’ਤੇ ਵਧ ਫੁੱਲ ਰਿਹਾ ਹੈ। ਜਿਸ ਨੂੰ ਰੋਕਣ ਲਈ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੇ ਸੰਜੀਦਗੀ ਨਾਲ ਕਦੇ ਵੀ ਨਹੀਂ ਲਿਆ। 

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

ਨਸ਼ੇ ਦੀ ਭੇਟ ਚੜ੍ਹੇ ਨੌਜਵਾਨਾਂ ਦੀਆਂ ਮਾਵਾਂ ਅਤੇ ਭੈਣਾਂ ਨੇ ਰੋਦਿਆ ਹੋਇਆ ਸੂਬੇ ਦੀ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ੇ ’ਤੇ ਰੋਕ ਲਗਾਈ ਜਾਵੇ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਫੜ ਜੇਲ੍ਹ ਵਿੱਚ ਸੁਟਿਆ ਜਾਵੇ ਕਿਉਂਕਿ ਨਸ਼ੇ ਕਾਰਨ ਉਨ੍ਹਾਂ ਦੇ ਘਰ ਤਾਂ ਉੱਜੜ ਹੀ ਚੁੱਕੇ ਹਨ ਪਰ ਕਿਸੇ ਹੋਰ ਦਾ ਘਰ ਨਾ ਉੱਜੜੇ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੋ ਪੁਲਸ ਮੁਲਾਜ਼ਮ ਇਨ੍ਹਾਂ ਨਸ਼ੇ ਦੇ ਸੁਦਾਗਰਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ’ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਕਸੂਰਵਾਰ ਨਸ਼ਾ ਵੇਚਣ ਵਾਲਾ ਹੈ ਉਨ੍ਹਾਂ ਹੀ ਉਹ ਪੁਲਸ ਮੁਲਾਜ਼ਮ ਵੀ ਹੈ ਜੋ ਸਭ ਕੁੱਝ ਜਾਣਦੇ ਹੋਏ ਨਸ਼ਾ ਵੇਚਣ ਵਾਲੇ ਦਾ ਸਾਥ ਦੇ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News