ਨਸ਼ੀਲੇ ਪਦਾਰਥਾਂ ਸਣੇ ਔਰਤ ਸਮੇਤ 4 ਵਿਅਕਤੀ ਗ੍ਰਿਫਤਾਰ

09/23/2019 7:58:40 PM

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ) : ਜਿਲ੍ਹਾ ਸੰਗਰੂਰ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਚਾਰ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੇ ਹੌਲਦਾਰ ਭਜਨ ਲਾਲ ਨੇ ਸਮੇਤ ਪੁਲਸ ਪਾਰਟੀ ਮੁਖਬਰੀ ਦੇ ਆਧਾਰ 'ਤੇ ਦੋਸ਼ੀ ਮਨੀ ਸਿੰਘ ਵਾਸੀ ਪੁੰਨਾਵਾਲ ਦੇ ਘਰ ਛਾਪੇਮਾਰਕੀ ਕਰਕੇ 9 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ ਕੀਤੀ। ਜਦਕਿ ਦੋਸ਼ੀ ਮਨੀ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।  ਥਾਣਾ ਸ਼ੇਰਪੁਰ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਨੂੰ ਮਿਲੀ ਮੁਖਬਰੀ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਦੋਸ਼ੀ ਚਮਕੌਰ ਸਿੰਘ ਵਾਸੀ ਭੂਦਨ ਨੂੰ 1 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ।

ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਥਾਣਾ ਭਵਾਨੀਗੜ੍ਹ ਦੇ ਹੌਲਦਾਰ ਬਿੱਕਰ ਸਿੰਘ ਨੇ ਨੇ ਛਾਪੇਮਾਰੀ ਕਰਕੇ ਮੀਤੋ ਵਾਸੀ ਜੌਲੀਆਂ ਨੂੰ 12 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਥਾਣੇਦਾਰ ਬਸੰਤ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਕਾਕੜਾ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਦੋਸ਼ੀ ਅਮਰ ਸਿੰਘ ਤੇ ਹਰਮੇਸ਼ ਸਿੰਘ ਵਾਸੀ ਜੌਲੀਆਂ ਆਪਣੀ ਕਾਰ 'ਚ ਸਵਾਰ ਹੋ ਕੇ ਪ੍ਰਦੀਪ ਵਾਸੀ ਸਹਾਰਨਪੁਰ (ਯੂ. ਪੀ.) ਤੋਂ ਨਸ਼ੀਲੀਆਂ ਗੋਲੀਆਂ ਲੈ ਕੇ ਭਵਾਨੀਗੜ੍ਹ ਹੁੰਦਿਆਂ ਪਿੰਡ ਜੌਲੀਆਂ ਜਾਣਗੇ। ਉਕਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਥਾਣੇਦਾਰ ਅਵਤਾਰ ਸਿੰਘ ਨੇ ਕਾਰਵਾਈ ਕਰਦਿਆਂ ਦੋਸ਼ੀ ਅਮਰ ਸਿੰਘ ਉਕਤ ਨੂੰ 81 ਹਜਾਰ ਨਸ਼ੀਲੀਆਂ ਗੋਲੀਆਂ ਤੇ ਕਾਰ ਸਮੇਤ ਗ੍ਰਿਫਤਾਰ ਕੀਤਾ। ਜਦ ਕਿ ਦੋਸ਼ੀ ਹਰਮੇਸ਼ ਸਿੰਘ ਤੇ ਪ੍ਰਦੀਪ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸੇ ਤਰ੍ਹਾਂ ਨਾਲ ਥਾਣਾ ਮੂਣਕ ਦੇ ਹੌਲਦਾਰ ਬੂਟਾ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਮਨਿਆਣਾ ਤੋਂ ਮਿਲੀ ਮੁਖਬਰੀ ਦੇ ਅਧਾਰ 'ਤੇ ਰੇਡ ਕਰਕੇ ਦੋਸ਼ੀ ਸੋਹਨਾ ਸਿੰਘ ਵਾਸੀ ਮਨਿਆਣਾ ਤੋਂ 12 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ ਕੀਤੀਆਂ ਜਦੋਂ ਕਿ ਉਸਦੀ ਗ੍ਰਿਫਤਾਰੀ ਵੀ ਅਜੇ ਬਾਕੀ ਹੈ।


Related News