ਜੇਲ੍ਹ ''ਚੋਂ ਪਤੀ ਕਰਵਾਉਂਦਾ ਸੀ ਨਸ਼ੇ ਦਾ ਧੰਦਾ, 700 ਗ੍ਰਾਮ ਹੈਰੋਇਨ ਸਣੇ ਪਤਨੀ ਗ੍ਰਿਫਤਾਰ

12/11/2023 1:47:38 AM

ਲੁਧਿਆਣਾ (ਰਾਜ)- ਐੱਸ.ਟੀ.ਐੱਫ. ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਇਕ ਔਰਤ ਸਮੱਗਲਰ ਨੂੰ 700 ਗ੍ਰਾਮ ਹੈਰੋਇਨ ਤੇ ਕਾਰ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਨੇ ਖੁਲਾਸਾ ਕੀਤਾ ਕਿ ਜੇਲ੍ਹ ’ਚ ਬੈਠਾ ਪਤੀ ਉਸ ਤੋਂ ਨਸ਼ਾ ਸਪਲਾਈ ਕਰਵਾਉਂਦਾ ਹੈ। ਉਹ ਮੋਬਾਇਲ ’ਤੇ ਉਸ ਨੂੰ ਨਿਰਦੇਸ਼ ਭੇਜਦਾ ਹੈ ਅਤੇ ਫਿਰ ਉਹ ਨਸ਼ਾ ਸਪਲਾਈ ਕਰਦੀ ਹੈ।

ਪੁਲਸ ਨੇ ਇਸ ਮਾਮਲੇ ਵਿਚ ਜੇਲ੍ਹ ’ਚ ਬੰਦ ਨਸ਼ਾ ਸਮੱਗਲਰ ਅਮਨਦੀਪ ਜੇਠੀ ਦੀ ਪਤਨੀ ਤਨੁਜਾ ਜੇਠੀ ਨੂੰ ਵੀ ਨਾਮਜ਼ਦ ਕੀਤਾ ਹੈ ਜਦਕਿ ਸਮੱਗਲਰ ਜਸਪਾਲ ਸਿੰਘ ਉਰਫ ਗੋਲਡੀ ਅਤੇ ਔਰਤ ਦਾ ਪਤੀ ਅਮਨਦੀਪ ਜੇਠੀ ਪਹਿਲਾਂ ਹੀ ਜੇਲ ਵਿਚ ਬੰਦ ਹਨ।

ਇਹ ਵੀ ਪੜ੍ਹੋ- ਗੋਇੰਦਵਾਲ ਜੇਲ੍ਹ ਤੋਂ ਚੱਲ ਰਹੇ ਡਰੱਗ ਨੈੱਟਵਰਕ ਦਾ ਪਰਦਾਫਾਸ਼, ਮੁਲਜ਼ਮ ਗ੍ਰਿਫਤਾਰ

ਜਾਣਕਾਰੀ ਦਿੰਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ 7 ਦਸੰਬਰ ਨੂੰ ਹਰਮਨਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸਦੇ ਬਾਅਦ ਪੁਲਸ ਨੇ ਮੁਲਜ਼ਮ ਤੋਂ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਜੇਲ੍ਹ ਵਿਚ ਬੰਦ ਮੁਲਜ਼ਮ ਅਮਨਦੀਪ ਜੇਠੀ ਅਤੇ ਜਸਪਾਲ ਗੋਲਡੀ ਵਲੋਂ ਫੋਨ ’ਤੇ ਸੰਪਰਕ ਦੇ ਬਾਅਦ ਸਮੱਗਲਿਗ ਦਾ ਕਾਰੋਬਾਰ ਕਰਦਾ ਸੀ। ਮੁਲਜ਼ਮ ਕਾਫੀ ਸਮੇਂ ਤੋਂ ਦੋਵੇਂ ਸਮੱਗਲਰਾਂ ਦੇ ਸੰਪਰਕ ਵਿਚ ਸੀ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੈਰੋਇਨ ਦੀ ਖੇਪ ਲਿਆਉਂਦਾ ਅਤੇ ਅੱਗੇ ਸਪਲਾਈ ਕਰਦਾ ਸੀ। 

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਮੁਲਜ਼ਮ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਸੀ ਤਾਂ ਰਿਮਾਂਡ ਦੌਰਾਨ ਪਤਾ ਲੱਗਾ ਕਿ ਜੇਠੀ ਦੀ ਪਤਨੀ ਤਨੁਜਾ ਵੀ ਹੈਰੋਇਨ ਸਪਲਾਈ ਕਰਦੀ ਹੈ। ਪੁਲਸ ਨੇ ਸੂਚਨਾ ਮਿਲਣ ਦੇ ਬਾਅਦ ਤਨੁਜਾ ਨੂੰ ਉਸਦੇ ਘਰ ਕੋਲੋਂ ਹੀ ਹੈਰੋਇਨ ਸਪਲਾਈ ਕਰਨ ਜਾਂਦੇ ਸਮੇਂ ਕਾਬੂ ਕੀਤਾ। ਪੁਲਸ ਪੁੱਛਗਿਛ ਵਿਚ ਪਤਾ ਲੱਗਾ ਕਿ ਮੁਲਜ਼ਮ ਮਹਿਲਾ ਦੇ ਪਤੀ ਅਮਨਦੀਪ ਨੇ ਜੇਲ੍ਹ ’ਚ ਨਾਜਾਇਜ਼ ਫੋਨ ਰੱਖਿਆ ਹੈ, ਜਿਸ ਰਾਹੀਂ ਉਹ ਉਸ ਨਾਲ ਸੰਪਰਕ ਵਿਚ ਰਹਿੰਦਾ ਹੈ। ਉਸ ਨੇ ਫੋਨ ਕਰਕੇ ਹਰਮਨਦੀਪ ਤੋਂ ਹੈਰੋਇਨ ਖੇਪ ਲਿਆ ਕੇ ਮਹਾਨਗਰ ਸਪਲਾਈ ਕਰਨ ਨੂੰ ਕਿਹਾ ਸੀ। ਹਰਮਨਦੀਪ ਤੋਂ ਹੈਰੋਇਨ ਲੈ ਕੇ ਉਹ ਅਮਨਦੀਪ ਜੇਠੀ ਦੇ ਗਾਹਕਾਂ ਦੇ ਨਾਲ-ਨਾਲ ਆਪਣੇ ਗਾਹਕਾਂ ਨੂੰ ਸਪਲਾਈ ਕਰਦੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News