ਡਾ. ਰੰਜਨਾ ਸ਼ਰਮਾ ਤੇ ਸਾਗਰ ਰਾਏ ਨੂੰ ਰਾਸ਼ਟਰਪਤੀ ਵੱਲੋਂ ਮਿਲਿਆ NSS ਐਵਾਰਡ

09/30/2023 3:27:51 PM

ਚੰਡੀਗੜ੍ਹ (ਆਸ਼ੀਸ਼) : ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-42 ਦੇ ਪ੍ਰਿੰਸੀਪਲ ਡਾ. ਨਿਸ਼ਾ ਅਗਰਵਾਲ ਅਤੇ ਐੱਨ. ਐੱਸ. ਐੱਸ. ਇੰਚਾਰਜ ਡਾ. ਰੰਜਨਾ ਸ਼ਰਮਾ ਅਤੇ ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਦੇ ਵਲੰਟੀਅਰ ਰਹਿ ਚੁੱਕੇ ਸਾਗਰ ਰਾਏ ਨੂੰ ਨੈਸ਼ਨਲ ਐੱਨ. ਐੱਸ. ਐੱਸ. ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਵਿਚ ਹੋਏ ਇਕ ਰਾਸ਼ਟਰੀ ਪ੍ਰੋਗਰਾਮ ਵਿਚ ਦਿੱਤਾ।

ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ

ਡਾ. ਰੰਜਨਾ ਕਾਲਜ ਵਿਚ 2017 ਤੋਂ 2022 ਤਕ ਐੱਨ. ਐੱਸ. ਐੱਸ. ਇੰਚਾਰਜ ਰਹੇ ਹਨ। ਇੰਚਾਰਜ ਹੁੰਦਿਆਂ ਡਾ. ਰੰਜਨਾ ਨੇ 10 ਹਜ਼ਾਰ ਬੂਟੇ ਲਾਉਣ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੇ ਨਿਪਟਾਰੇ, ਕੋਰੋਨਾ ਮਹਾਮਾਰੀ ਦੌਰਾਨ ਖ਼ੂਨਦਾਨ ਕੈਂਪ ਲਾਉਣ, ਇਕ ਹਜ਼ਾਰ ਯੂਨਿਟ ਖ਼ੂਨ ਇਕੱਤਰ ਕਰਨ ਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਔਰਤਾਂ ਨੂੰ ਸਫ਼ਾਈ ਸਬੰਧੀ ਜਾਗਰੂਕ ਕਰਨ ਵਿਚ ਵੀ ਕਾਫ਼ੀ ਕੰਮ ਕੀਤਾ ਹੈ। ਸਾਗਰ ਰਾਏ ਨੇ ਕੋਰੋਨਾ ਦੌਰਾਨ ਬਹੁਤ ਸਾਰੇ ਮਾਸਕ ਬਣਾਏ ਅਤੇ ਵੰਡੇ ਸਨ।

ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਦੀ ਹਾਦਸੇ ’ਚ ਮੌਤ

PunjabKesari

ਸਾਗਰ ਰਾਏ ਨੇ ਕੋਰੋਨਾ ਕਾਲ ’ਚ ਮਾਸਕ ਬਣਾ ਕੇ ਵੰਡੇ ਸਨ
ਸਾਗਰ ਅਨੁਸਾਰ ਕੋਰੋਨਾ ਦੇ ਦੌਰ ਵਿਚ ਮਾਸਕ ਹੀ ਇਕ ਅਜਿਹਾ ਸਾਧਨ ਸੀ, ਜਿਸ ਰਾਹੀਂ ਸੁਰੱਖਿਆ ਕੀਤੀ ਜਾ ਸਕਦੀ ਸੀ। ਕੋਰੋਨਾ ਸਮੇਂ ਦੌਰਾਨ ਕਾਲਜ ਦੇ ਵਲੰਟੀਅਰਾਂ ਨੇ ਹੱਥਾਂ ਨਾਲ ਮਾਸਕ ਬਣਾਏ, ਜੋ ਦਾਨ ਵਜੋਂ ਵੰਡੇ ਗਏ। ਵਲੰਟੀਅਰਾਂ ਦੇ ਨਾਲ-ਨਾਲ ਕਾਲਜ ਸਟਾਫ਼ ਅਤੇ ਲੋਕਾਂ ਵਿਚਕਾਰ ਤਾਲਮੇਲ ਕਾਇਮ ਰੱਖਣਾ ਔਖਾ ਹੈ ਪਰ ਸਾਗਰ ਨੇ ਚਾਰਜ ਸੰਭਾਲ ਕੇ ਤਾਲਮੇਲ ਪੈਦਾ ਕਰ ਕੇ ਅਹਿਮ ਭੂਮਿਕਾ ਨਿਭਾਈ, ਜਿਸ ਸਦਕਾ ਉਨ੍ਹਾਂ ਨੂੰ ਐਵਾਰਡ ਮਿਲੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News