ਦਾਜ ਮੰਗਣ ਤੇ ਕੁੱਟ-ਮਾਰ ਕਰਨ ’ਤੇ ਪਤੀ ਖਿਲਾਫ ਮਾਮਲਾ ਦਰਜ

Saturday, Nov 10, 2018 - 04:58 AM (IST)

ਦਾਜ ਮੰਗਣ ਤੇ ਕੁੱਟ-ਮਾਰ ਕਰਨ ’ਤੇ ਪਤੀ ਖਿਲਾਫ ਮਾਮਲਾ ਦਰਜ

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਮਾਛੀਵਾਡ਼ਾ ਪੁਲਸ ਨੇ ਰਾਧਿਕਾ ਵਾਸੀ ਮਾਛੀਵਾਡ਼ਾ ਦੀ ਸ਼ਿਕਾਇਤ ਦੇ ਅਾਧਾਰ ’ਤੇ ਉਸਦੇ ਪਤੀ ਸੋਨੂੰ ਗਰੋਵਰ ਵਾਸੀ ਕੋਟਕਪੁਰਾ ਜ਼ਿਲਾ ਫਰੀਦਕੋਟ ਖਿਲਾਫ਼ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਰਾਧਿਕਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਵਿਆਹ 23. 4. 2016 ਨੂੰ ਕੋਟਕਪੁਰਾ ਵਾਸੀ ਸੋਨੂੰ ਗਰੋਵਰ ਨਾਲ ਹੋਇਆ ਸੀ ਤੇ ਉਸਦੇ ਮਾਪਿਆਂ ਨੇ ਹੈਸੀਅਤ ਮੁਤਾਬਿਕ ਦਾਜ-ਦਹੇਜ ਵੀ ਦਿੱਤਾ। ਵਿਆਹ ਤੋਂ ਪਹਿਲਾਂ ਵਿਚੋਲੇ ਨੇ ਦੱਸਿਆ ਸੀ ਕਿ ਲਡ਼ਕਾ ਬਹੁਤ ਵਧੀਆ ਕੰਮ ਕਰਦਾ ਹੈ ਤੇ ਖਾਂਦੇ-ਪੀਂਦੇ ਘਰ ਦਾ ਹੈ ਪਰ ਉਸਨੂੰ ਧੋਖੇ ਵਿਚ ਰੱਖ ਕੇ ਇਹ ਰਿਸ਼ਤਾ ਕਰਵਾ ਦਿੱਤਾ ਤੇ ਬਾਅਦ ਵਿਚ ਪਤਾ ਲੱਗਾ ਕਿ ਉਸਦਾ ਪਤੀ ਡਰਾਈਵਰੀ ਕਰਦਾ ਹੈ ਤੇ ਜੋ ਸਾਰੀ ਕਮਾਈ ਹੈ, ਉਹ ਨਸ਼ੇ ਵਿਚ ਉਡਾ ਦਿੰਦਾ ਹੈ। ਰਾਧਿਕਾ ਨੇ ਦੋਸ਼ ਲਾਇਆ ਕਿ ਜੇ ਉਹ ਉਸ ਤੋਂ ਖਰਚਾ ਮੰਗਦੀ ਸੀ ਤਾਂ ਉਹ ਉਸ ਨਾਲ ਕੁੱਟ-ਮਾਰ ਕਰਦਾ ਤੇ ਉਲਟਾ ਮੇਰੇ ’ਤੇ ਮਾਪਿਆਂ ਤੋਂ ਪੈਸੇ ਮੰਗਾਉਣ ਲਈ ਦਬਾਅ ਪਾਉਂਦਾ ਰਹਿੰਦਾ ਸੀ। ਉਸਨੇ ਦੱਸਿਆ ਕਿ ਉਹ ਹਰੇਕ ਮਹੀਨੇ ਆਪਣੇ ਮਾਪਿਆਂ ਤੋਂ ਕਦੇ 5 ਹਜ਼ਾਰ ਤੇ ਕਦੇ 10 ਹਜ਼ਾਰ ਰੁਪਏ ਮੰਗਵਾ ਕੇ ਦਿੰਦੀ ਰਹੀ ਪਰ ਉਸਦੇ ਪਤੀ ਤੇ ਸਹੁਰੇ ਪਰਿਵਾਰ ਦਾ ਲਾਲਚ ਖਤਮ ਨਹੀਂ ਹੋਇਆ। ਇਸ ਸਮੇਂ ਦੌਰਾਨ ਉਹ ਗਰਭਵਤੀ ਹੋ ਗਈ ਤੇ ਉਸਦੀ ਸੱਸ ਵੀ ਘੱਟ ਦਾਜ ਲਿਆਉਣ ਦੇ  ਉਸ ਨੂੰ ਤਾਹਨੇ-ਮਿਹਣੇ ਮਾਰਦੀ ਤੇ ਕੁੱਟ-ਮਾਰ ਕਰਦੀ ਰਹੀ। 15. 10. 2017 ਨੂੰ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਗੁਆਂਢੀਆਂ ਨੇ ਆ ਕੇ ਛੁਡਵਾਇਆ। ਜਦੋਂ ਇਹ ਝਗਡ਼ਾ ਪਤਾ ਲੱਗਣ ’ਤੇ ਉਸਦੇ ਮਾਪੇ ਸਹੁਰੇ ਘਰ ਆਏ ਤਾਂ ਉਨ੍ਹਾਂ ਨੂੰ ਵੀ ਗਾਲੀ-ਗਲੋਚ ਕੀਤੀ ਤੇ ਉਹ ਉਸ ਨੂੰ ਮਾਛੀਵਾਡ਼ਾ ਲੈ ਆਏ। ਪੁਲਸ ਨੇ ਰਾਧਿਕਾ ਦੀ ਸ਼ਿਕਾਇਤ ਦੇ ਅਾਧਾਰ ’ਤੇ ਉਸਦੇ ਪਤੀ ਸੋਨੂੰ ਗਰੋਵਰ ਖਿਲਾਫ਼ ਮਾਮਲਾ ਦਰਜ ਕਰ ਲਿਆ। ਥਾਣਾ ਮੁਖੀ ਸੁਖਨਾਜ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਵੀ ਇਸ ਮਾਮਲੇ ’ਚ ਸ਼ਾਮਲ ਕਰ ਲਿਆ ਜਾਵੇਗਾ।


Related News