ਧੂਰੀ ਬੱਸ ਸਟੈਂਡ ਰੋਡ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੋਕਣ 'ਤੇ ਕੀਤੀ ਨਾਅਰੇਬਾਜ਼ੀ

Friday, Sep 20, 2019 - 01:25 PM (IST)

ਧੂਰੀ ਬੱਸ ਸਟੈਂਡ ਰੋਡ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੋਕਣ 'ਤੇ ਕੀਤੀ ਨਾਅਰੇਬਾਜ਼ੀ

ਧੂਰੀ (ਦਵਿੰਦਰ ਖਿੱਪਲ) : ਧੂਰੀ ਦੇ ਬੱਸ ਸਟੈਂਡ ਰੋਡ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਿਨਾਂ ਵਜ੍ਹਾ ਰੋਕੇ ਜਾਣ 'ਤੇ ਦੁਕਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਥਿਤੀ ਉਸ ਸਮੇਂ ਜ਼ਿਆਦਾ ਤਣਾਅਪੂਰਨ ਹੋ ਗਈ ਜਦੋਂ ਦੁਕਾਨਦਾਰ ਕੱਕੜਵਾਲ ਚੌਕ 'ਤੇ ਧਰਨਾ ਦੇਣ ਲਈ ਜਾ ਰਹੇ ਸਨ ਤਾਂ ਪੁਲਸ ਨੇ ਬੈਰੀਅਰ ਲਗਾ ਕੇ ਉਨ੍ਹਾਂ ਰੋਕ ਲਿਆ, ਜਿਸ ਤੋਂ ਬਾਅਦ ਦੁਕਾਨਦਾਰ ਉਥੇ ਹੀ ਸੜਕ 'ਤੇ ਧਰਨਾ ਲਗਾ ਕੇ ਬੈਠ ਗਏ ਅਤੇ ਆਵਾਜਾਈ ਠੱਪ ਕਰ ਦਿੱਤੀ।

PunjabKesari

ਇਸ ਮੌਕੇ 'ਤੇ ਰਾਜਿੰਦਰ ਲੱਧੜ ਕਾਂਗਰਸੀ ਆਗੂ ਨੇ ਨਗਰ ਕੌਂਸਲ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਰੋਡ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਿਨਾਂ ਵਜ੍ਹਾ ਰੋਕਿਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੌਕੇ 'ਤੇ ਪਹੁੰਚੇ ਤਹਿਸੀਲਦਾਰ ਹਰਜੀਤ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਵਾਉਂਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਉਚ ਅਧਿਕਾਰੀਆ ਦੇ ਧਿਆਨ ਵਿਚ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesari


author

cherry

Content Editor

Related News