ਠੰਡ ਤੋਂ ਬਚਾਅ ਲਈ ਵਿਧਾਇਕ ਗੋਲਡੀ ਨੇ ਗਰੀਬ ਪਰਿਵਾਰਾਂ ਨੂੰ ਵੰਡੇ ਗੱਦੇ ਤੇ ਕੰਬਲ

Monday, Dec 30, 2019 - 04:32 PM (IST)

ਠੰਡ ਤੋਂ ਬਚਾਅ ਲਈ ਵਿਧਾਇਕ ਗੋਲਡੀ ਨੇ ਗਰੀਬ ਪਰਿਵਾਰਾਂ ਨੂੰ ਵੰਡੇ ਗੱਦੇ ਤੇ ਕੰਬਲ

ਧੂਰੀ (ਸੰਜੀਵ ਜੈਨ, ਰਾਜੇਸ਼ ਕੋਹਲੀ) : ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਜਾਨਲੇਵਾ ਸੀਤ ਲਹਿਰ ਜਾਰੀ ਹੈ। ਇਸ ਵਾਰ ਠੰਡ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਥੇ ਹੀ ਕੜਾਕੇ ਦੀ ਠੰਡ ਵਿਚ ਹਲਕਾ ਵਿਧਾਇਕ ਦਲਵੀਰ ਗੋਲਡੀ ਨੇ ਝੋਂਪੜੀਆਂ ਵਿਚ ਰਹਿੰਦੇ ਗਰੀਬ ਪਰਿਵਾਰਾਂ ਨੂੰ ਗੱਦੇ, ਕੰਬਲ ਅਤੇ ਟੋਪੀਆਂ ਵੰਡੀਆਂ।

PunjabKesari

ਇਸ ਮੌਕੇ 'ਤੇ ਹਲਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੜਾਕੇ ਦੀ ਪੈ ਰਹੀ ਠੰਡ ਵਿਚ ਸਾਡਾ ਫਰਜ਼ ਬਣਦਾ ਹੈ ਕਿ ਆਪਣੀ ਕਮਾਈ ਵਿਚੋਂ ਗਰੀਬ ਲੋਕਾਂ ਦੀ ਮਦਦ ਕੀਤੀ ਜਾਏ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਗਰੀਬ ਪਰਿਵਾਰਾਂ ਨੂੰ ਗਰਮ ਕੰਬਲ, ਗੱਦੇ, ਟੋਪੀਆਂ ਵੰਡੀਆਂ ਗਈਆਂ ਹਨ। ਉਥੇ ਹੀ ਝੋਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੂੰ ਠੰਡ ਤੋਂ ਬਚਣ ਲਈ ਕੰਬਲ ਅਤੇ ਗੱਦੇ ਮਿਲ ਗਏ ਹਨ।

PunjabKesari


author

cherry

Content Editor

Related News