ਮਜੀਠੀਆ ਖ਼ਿਲਾਫ਼ ਝੂਠੇ ਪੁਲਸ ਮਾਮਲੇ ਵਿਰੁੱਧ ਪੁਲਸ ਲਾਈਨ ਅੱਗੇ ਧਰਨਾ ਅੱਜ : ਸੰਘਰੇੜੀ

Thursday, Dec 23, 2021 - 02:37 PM (IST)

ਮਜੀਠੀਆ ਖ਼ਿਲਾਫ਼ ਝੂਠੇ ਪੁਲਸ ਮਾਮਲੇ ਵਿਰੁੱਧ ਪੁਲਸ ਲਾਈਨ ਅੱਗੇ ਧਰਨਾ ਅੱਜ : ਸੰਘਰੇੜੀ

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ) : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ 24 ਦਸੰਬਰ ਨੂੰ ਵਿਕਰਮ ਮਜੀਠੀਆ ਵਿਰੁੱਧ ਦਰਜ ਕੀਤੇ ਝੂਠੇ ਪੁਲਸ ਮਾਮਲੇ ਵਿਰੁੱਧ ਸਵੇਰੇ 10 ਤੋਂ 12 ਵਜੇ ਤੱਕ ਪੁਲਸ ਲਾਈਨ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਬਦਲਾ ਲਊ ਨੀਤੀਆਂ ’ਤੇ ਉਤਰ ਆਈ ਹੈ। ਸਾਢੇ 4 ਸਾਲ ਸੱਤਾ ਦਾ ਆਨੰਦ ਲੈਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡ ਗਏ ਹੁਣ ਚੰਨੀ ਸਰਕਾਰ ਵਲੋਂ ਸੱਤਾ ਜਾਂਦੀ ਦੇਖ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਮਜੀਠੀਆ ’ਤੇ ਹੋਈ ਐੱਫ. ਆਰ. ਆਈ ’ਤੇ ਬੋਲੇ ਅਸ਼ਵਨੀ ਸ਼ਰਮਾ, 'ਜਿਹੜਾ ਵੀ ਨਸ਼ਾ ਕਰਦਾ ਉਸ ’ਤੇ ਹੋਵੇ ਕਾਰਵਾਈ'

ਜਥੇਦਾਰ ਸੰਘਰੇੜੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਵਿਕਰਮ ਮਜੀਠੀਆ ਵਿਰੁੱਧ ਦਰਜ ਕੀਤੇ ਝੂਠੇ ਪਰਚੇ ਖ਼ਿਲਾਫ਼ ਅਕਾਲੀ ਦਲ ਅਤੇ ਬਸਪਾ ਆਗੂਆਂ ਅਤੇ ਵਰਕਰਾਂ ਵਲੋਂ 24 ਦਸੰਬਰ ਨੂੰ ਐੱਸ ਐਸ ਪੀ ਪੁਲਸ ਲਾਈਨ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਪਹੁੰਚਣਗੇ।


author

Anuradha

Content Editor

Related News