ਕੁੱਟ-ਮਾਰ ਦਾ ਬਦਲਾ ਲੈਣ ਲਈ ਕੀਤਾ ਸੀ ਡਲਿਵਰੀ ਬੁਆਏ ਦਾ ਕਤਲ
Tuesday, Oct 16, 2018 - 06:09 AM (IST)

ਚੰਡੀਗਡ਼੍ਹ, (ਸੁਸ਼ੀਲ)- ਪਾਰਕ ਵਿਊ ਹੋਟਲ ਸਾਹਮਣੇ ਸੈਕਟਰ-15 ਦੇ ਪਾਰਕ ਕੋਲ ਡਲਿਵਰੀ ਬੁਆਏ ਦਾ ਕਤਲ ਕਰਨ ਵਾਲੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੂੰ ਪੁਲਸ ਨੇ ਧਨਾਸ ਦੇ ਕਾਲੀ ਮਾਤਾ ਮੰਦਰ ਕੋਲ ਦਬੋਚ ਲਿਆ। ਫਡ਼ੇ ਗਏ ਦੋਸ਼ੀਆਂ ਦੀ ਪਹਿਚਾਣ ਧਨਾਸ ਸਥਿਤ ਈ. ਡਬਲਯੂ. ਐੱਸ. ਕਾਲੋਨੀ ਨਿਵਾਸੀ 18 ਸਾਲ ਦਾ ਸੂਰਜ, ਅਖਿਲੇਸ਼ ਉਰਫ ਦਿਵਯਾ ਅਤੇ ਰਾਮ ਅਸ਼ੀਸ਼ ਉਰਫ ਕਾਲੂ ਦੇ ਰੂਪ ’ਚ ਹੋਈ। ਪੁਲਸ ਨੇ ਦੱਸਿਆ ਕਿ ਸੈਕਟਰ-17 ’ਚ ਸ਼ਰਾਬ ਪੀਣ ਤੋਂ ਬਾਅਦ ਉਕਤ ਤਿੰਨਾਂ ਦੋਸ਼ੀਆਂ ਨੇ 4 ਅਕਤੂਬਰ ਨੂੰ ਹੋਈ ਕੁੱਟ-ਮਾਰ ਦਾ ਬਦਲਾ ਲੈਣ ਲਈ ਸੰਦੀਪ ਯਾਦਵ ਦਾ ਕਤਲ ਕੀਤਾ ਹੈ। ਸ਼ਰਾਬ ਦੇ ਨਸ਼ੇ ’ਚ ਟੱਲੀ ਉਕਤ ਦੋਸ਼ੀ ਵਾਪਸ ਘਟਨਾ ਸਥਾਨ ’ਤੇ ਆਏ। ਉਨ੍ਹਾਂ ਵੇਖਿਆ ਕਿ ਸੰਦੀਪ ਦੇ ਸਾਹ ਚੱਲ ਰਹੇ ਹਨ। ਇਸਤੋਂ ਬਾਅਦ ਦੁਬਾਰਾ ਬਰਫ ਵਾਲੇ ਸੂਏ ਮਾਰ ਕੇ ਕਤਲ ਕਰ ਕੇ ਫਰਾਰ ਹੋ ਗਏ। ਪੁਲਸ ਨੇ ਕਤਲ ਵਿਚ ਇਸਤੇਮਾਲ ਬਰਫ ਵਾਲਾ ਸੂਆ ਬਰਾਮਦ ਕਰ ਲਿਆ। ਦੋਸ਼ੀ ਸੂਰਜ ’ਤੇ ਪਹਿਲਾਂ ਵੀ ਸੈਕਟਰ-11 ਥਾਣੇ ਵਿਚ ਧਾਰਾ 377 ਦਾ ਮਾਮਲਾ ਦਰਜ ਹੈ। ਸੈਕਟਰ-11 ਥਾਣਾ ਪੁਲਸ ਸੂਰਜ, ਅਖਿਲੇਸ਼ ਉਰਫ ਦਿਵਯਾ ਅਤੇ ਰਾਮ ਅਸ਼ੀਸ਼ ਉਰਫ ਕਾਲੂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ।
ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਸੈਕਟਰ-11 ਥਾਣਾ ਇੰਚਾਰਜ ਲਖਬੀਰ ਸਿੰਘ ਨੂੰ ਸੂਚਨਾ ਮਿਲੀ ਕਿ ਡਲਿਵਰੀ ਬੁਆਏ ਦਾ ਕਤਲ ਕਰਨ ਵਾਲੇ ਤਿੰਨ ਜਵਾਨ ਐਕਟਿਵਾ ’ਤੇ ਘੁੰਮ ਰਹੇ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਧਨਾਸ ਦੀ ਕਾਲੀ ਮਾਤਾ ਮੰਦਰ ਕੋਲ ਨਾਕਾ ਲਾਇਆ। ਨਾਕੇ ’ਤੇ ਪੁਲਸ ਨੇ ਐਕਟਿਵਾ ਸਵਾਰ ਸੂਰਜ, ਅਖਿਲੇਸ਼ ਉਰਫ ਦਿਵਯਾ ਅਤੇ ਰਾਮ ਅਸ਼ੀਸ਼ ਉਰਫ ਕਾਲੂ ਨੂੰ ਦਬੋਚ ਲਿਆ। ਪੁੱਛਗਿੱਛ ’ਚ ਦੋਸ਼ੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਤਿੰਨੇ ਸੈਕਟਰ-17 ਬੱਸ ਅੱਡੇ ਕੋਲ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਸੰਦੀਪ ਯਾਦਵ ਉਥੇ ਪਹੁੰਚ ਗਿਆ। ਇਸ ਦੌਰਾਨ ਸੂਰਜ ਦੀ ਪੁਰਾਣੀ ਕੁੱਟ-ਮਾਰ ਨੂੰ ਲੈ ਕੇ ਸੰਦੀਪ ਨਾਲ ਕੁੱਟ-ਮਾਰ ਹੋ ਗਈ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਸੰਦੀਪ ਆਪਣੀ ਬਾਈਕ ’ਤੇ ਘਰ ਜਾਣ ਲੱਗਾ। ਐਕਟਿਵਾ ’ਤੇ ਸੂਰਜ, ਅਖਿਲੇਸ਼ ਤੇ ਰਾਮ ਆਸ਼ੀਸ਼ ਵੀ ਉਸਦੇ ਪਿੱਛੇ ਗਏ। ਕਾਲੂ ਨਾਲ ਹੋਈ ਕੁੱਟ-ਮਾਰ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਸੰਦੀਪ ਯਾਦਵ ਨੂੰ ਪਾਰਕ ਵਿਊ ਹੋਟਲ ਸਾਹਮਣੇ ਸੈਕਟਰ-15 ਦੇ ਪਾਰਕ ਕੋਲ ਫਡ਼ ਲਿਆ। ਉਨ੍ਹਾਂ ਨੇ ਮਿਲ ਕੇ ਸੰਦੀਪ ਯਾਦਵ ਦੀ ਕੁੱਟ-ਮਾਰ ਕਰਕੇ ਬਰਫ ਦੇ ਸੂਏ ਨਾਲ 40 ਵਾਰ ਕਰ ਕੇ ਕਤਲ ਕਰਨ ਤੋਂ ਬਾਅਦ ਤਿੰਨੇ ਆਪਣੇ ਆਪਣੇ ਘਰ ਜਾ ਕੇ ਸੌਂ ਗਏ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਤਿੰਨੇ ਕਾਤਲ ਮ੍ਰਿਤਕ ਦੇ ਘਰ ਕੋਲ ਰਹਿੰਦੇ ਸਨ। ਕਤਲ ਤੋਂ ਬਾਅਦ ਤਿੰਨੇ ਦੋਸ਼ੀ ਪੁਲਸ ਤੇ ਉਸਦੇ ਪਰਿਵਾਰ ’ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਵੇਟਰ ਦਾ ਕੰਮ ਕਰਨ ਵਾਲੇ ਤਿੰਨੇ ਦੋਸ਼ੀਆਂ ’ਚੋਂ ਇਕ ਦੋਸ਼ੀ ਹਮੇਸ਼ਾ ਆਪਣੇ ਕੋਲ ਬਰਫ ਦਾ ਸੂਆ ਰੱਖਦਾ ਸੀ। ਇਸ ਸੂਏ ਨਾਲ ਹੀ ਸੰਦੀਪ ਦਾ ਕਤਲ ਕੀਤੀ ਗਿਆ ਹੈ। ਪੁਲਸ ਨੇ ਦੱਸਿਆ ਕਿ ਤਿੰਨੇ ਹੀ ਦੋਸ਼ੀ ਵਿਆਹਾਂ ਵਿਚ ਵੇਟਰ ਦਾ ਕੰਮ ਕਰਦੇ ਹਨ ਅਤੇ ਦਸਵੀਂ ਤਕ ਪਡ਼੍ਹਾਈ ਕੀਤੀ ਹੈ।
ਫਡ਼ੇ ਜਾਣ ਦੇ ਡਰ ਨਾਲ ਅੱਧੇ ਘੰਟੇ ਬਾਅਦ ਦੁਬਾਰਾ ਆ ਕੇ ਕੀਤਾ ਕਤਲ
ਪੁਲਸ ਨੇ ਦੱਸਿਆ ਕਿ ਸੂਰਜ, ਅਖਿਲੇਸ਼ ਉਰਫ ਦਿਵਯਾ ਅਤੇ ਰਾਮ ਅਸ਼ੀਸ਼ ਉਰਫ ਕਾਲੂ ਨੂੰ ਡਰ ਸੀ ਕਿ ਕਿਤੇ ਸੰਦੀਪ ਯਾਦਵ ਬਚ ਗਿਆ ਤਾਂ ਉਹ ਉਨ੍ਹਾਂ ਖਿਲਾਫ ਪੁਲਸ ਨੂੰ ਬਿਆਨ ਦਰਜ ਕਰਵਾ ਦੇਵੇਗਾ ਅਤੇ ਉਨ੍ਹਾਂ ਨੂੰ ਜੇਲ ਜਾਣਾ ਪਵੇਗਾ। ਇਸ ਲਈ ਤਿੰਨੇ ਉਕਤ ਦੋਸ਼ੀਅਾਂ ਵਲੋਂ ਐਕਟਿਵਾ ’ਤੇ ਵਾਪਸ ਘਟਨਾ ਸਥਾਨ ’ਤੇ ਆਏ। ਉਨ੍ਹਾਂ ਨੇ ਵੇਖਿਆ ਕਿ ਸੰਦੀਪ ਯਾਦਵ ਦੇ ਸਾਹ ਚੱਲ ਰਹੇ ਹਨ। ਸੂਰਜ, ਅਖਿਲੇਸ਼ ਅਤੇ ਰਾਮ ਅਸ਼ੀਸ਼ ਦੁਬਾਰਾ ਬਰਫ ਦੇ ਸੂਏ ਨਾਲ ਸੰਦੀਪ ਦਾ ਕਤਲ ਕਰਨ ਤੋਂ ਬਾਅਦ ਘਰ ਜਾ ਕੇ ਸੌਂ ਗਏ।
ਸੂਰਜ ਨੇ ਭਰਾ ਨਾਲ ਹੋਈ ਕੁੱਟ-ਮਾਰ ਦਾ ਬਦਲਾ ਲੈਣ ਲਈ ਕੀਤਾ ਕਤਲ
ਪੁਲਸ ਨੇ ਦੱਸਿਆ ਕਿ 4 ਅਕਤੂਬਰ ਨੂੰ ਦੋਸ਼ੀ ਸੂਰਜ ਦੇ ਭਰਾ ਪ੍ਰਦੀਪ ਦੀ ਕਾਲੋਨੀ ਵਿਚ ਮ੍ਰਿਤਕ ਸੰਦੀਪ ਦੇ ਭਰਾ ਮਨਦੀਪ ਨਾਲ ਜਨਮ ਦਿਨ ’ਤੇ ਮਠਿਆਈ ਵੰਡਣ ਨੂੰ ਲੈ ਕੇ ਬਹਿਸ ਹੋ ਗਈ ਸੀ। ਬਹਿਸ ਕੁੱਟ-ਮਾਰ ਵਿਚ ਬਦਲ ਗਈ ਅਤੇ ਪ੍ਰਦੀਪ ਨੇ ਚਾਕੂ ਕੱਢ ਕੇ ਮਨਦੀਪ ਦੇ ਚਿਹਰੇ ’ਤੇ ਵਾਰ ਕੀਤਾ। ਮਨਦੀਪ ਦੇ ਮਾਮੂਲੀ ਸੱਟ ਲੱਗੀ ਸੀ। ਇਸ ਕਾਰਨ ਮਾਮਲਾ ਪੁਲਸ ਕੋਲ ਦਰਜ ਨਹੀਂ ਕਰਵਾਇਆ ਗਿਆ। ਭਰਾ ਪ੍ਰਦੀਪ ਨਾਲ ਹੋਈ ਕੁੱਟ-ਮਾਰ ਦਾ ਬਦਲਾ ਲੈਣ ਲਈ ਸੂਰਜ ਮੌਕਾ ਦੇਖ ਰਿਹਾ ਸੀ।
ਡਲਿਵਰੀ ਬੁਆਏ ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਸ ਨੇ ਫਡ਼ ਲਿਆ ਹੈ। ਸ਼ਰਾਬ ਪੀਣ ਤੋਂ ਬਾਅਦ ਹੋਈ ਕੁੱਟ-ਮਾਰ ਦਾ ਬਦਲਾ ਲੈਣ ਲਈ ਸੰਦੀਪ ਦਾ ਕਤਲ ਕੀਤਾ ਗਿਆ ਸੀ।
-ਨਿਲਾਂਬਰੀ ਵਿਜੇ ਜਗਦਲੇ, ਐੱਸ. ਐੱਸ. ਪੀ.