ਲਹਿਰਾ ਮੁਹੱਬਤ ਥਰਮਲ ਪਲਾਂਟ ’ਚ ਕੰਮ ਕਰਦੇ ਮਜ਼ਦੂਰ ਦੀ ਮੌਤ
Tuesday, Jan 01, 2019 - 03:18 AM (IST)

ਲਹਿਰਾ ਮੁਹੱਬਤ,(ਮਨੀਸ਼)- ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੱਘਰ ਸਿੰਘ (35) ਵਾਸੀ ਕੋਟਡ਼ਾ ਕਲਾਂ ਜੋ ਕਿ ਥਰਮਲ ਅੰਦਰ ਪੁਲਿੰਗ ਵਿਚ ਰੈਨੋਵੇਸ਼ਨ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਪਾਇਪ ਟੁੱਟਣ ਨਾਲ ਉਸ ਦੇ ਸਿਰ ਵਿਚ ਜ਼ੋਰਦਾਰ ਸੱਟ ਲੱਗੀ। ਜ਼ਖਮੀ ਹਾਲਤ ਵਿਚ ਉਸ ਨੂੰ ਰਾਮਪੁਰਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਅਾਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।