ਮਾਲਗੱਡੀ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

05/22/2019 12:29:42 AM

ਖੰਨਾ, (ਸੁਨੀਲ)— ਰੇਲਵੇ ਸਟੇਸ਼ਨ 'ਤੇ ਖੜ੍ਹੀ ਇਕ ਮਾਲਗੱਡੀ ਹੇਠੋਂ ਲੰਘ ਰਹੇ ਇਕ ਵਿਅਕਤੀ ਦੀ ਅਚਾਨਕ ਗੱਡੀ ਚੱਲਣ ਨਾਲ ਕੱਟ ਕੇ ਮੌਤ ਹੋ ਗਈ। ਮ੍ਰਿਤਕ ਦੀ ਉਮਰ ਕਰੀਬ 37 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਰੇਲਵੇ ਪੁਲਸ ਅਧਿਕਾਰੀਆਂ ਵਲੋਂ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰਖਵਾ ਦਿੱਤਾ ਹੈ ਅਤੇ 72 ਘੰਟੇ ਤੱਕ ਮ੍ਰਿਤਕ ਦੀ ਪਛਾਣ ਕਰਨ ਲਈ ਇੰਤਜ਼ਾਰ ਕੀਤਾ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਜੀ.ਆਰ. ਪੀ. ਦੇ ਸਹਾਇਕ ਥਾਣੇਦਾਰ ਜਸਮੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਰੇਲਵੇ ਸਟੇਸ਼ਨ 'ਤੇ ਇਕ ਮਾਲਗੱਡੀ ਖੜ੍ਹੀ ਸੀ। ਇਸੇ ਦੌਰਾਨ ਇਕ ਵਿਅਕਤੀ ਸਟੇਸ਼ਨ 'ਚ ਪਾਣੀ ਪੀਣ ਦੇ ਬਾਅਦ ਦੂਜੇ ਪਾਸੇ ਜਾਣ ਲਈ ਮਾਲ ਗੱਡੀ ਦੇ ਹੇਠੋਂ ਲੰਘਣ ਲੱਗਾ ਤਾਂ ਗੱਡੀ ਚੱਲ ਪਈ ਤੇ ਉਕਤ ਵਿਅਕਤੀ ਮਾਲਗੱਡੀ ਦੀ ਲਪੇਟ 'ਚ ਆ ਕੇ ਕੱਟਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


KamalJeet Singh

Content Editor

Related News