ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ

08/16/2019 11:43:17 PM

ਭਵਾਨੀਗੜ੍ਹ (ਵਿਕਾਸ)— ਇਲਾਕੇ 'ਚ ਘੁੰਮਦੇ ਆਵਾਰਾ ਪਸ਼ੂ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਇੱਥੇ ਤੜਕੇ ਸੁਨਾਮ ਰੋਡ 'ਤੇ ਪਿੰਡ ਫੱਗੂਵਾਲਾ ਨੇੜੇ ਸੜਕ ਵਿਚਕਾਰ ਘੁੰਮਦੇ ਇਕ ਆਵਾਰਾ ਸਾਨ੍ਹ ਨਾਲ ਟਕਰਾ ਜਾਣ ਕਰਕੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਸਮੀਰ ਗਰਗ ਵਾਸੀ ਸੁਨਾਮ ਨੇ ਦੱਸਿਆ ਕਿ ਉਸ ਦਾ 23 ਸਾਲਾ ਭਰਾ ਆਤਿਸ਼ ਅਗਰਵਾਲ ਜੋ ਭਾਈ ਗੁਰਦਾਸ ਕਾਲਜ ਵਿਖੇ ਲਾਅ (ਆਖਰੀ ਸਾਲ) ਦਾ ਵਿਦਿਆਰਥੀ ਸੀ ਅਤੇ ਨਾਲ-ਨਾਲ ਚੰਡੀਗੜ੍ਹ ਵਿਖੇ ਪੀ. ਸੀ. ਐੱਸ. ਦੀ ਤਿਆਰੀ ਵੀ ਕਰ ਰਿਹਾ ਸੀ। ਅੱਜ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਕੱਲਾ ਚੰਡੀਗੜ੍ਹ ਜਾ ਰਿਹਾ ਸੀ ਕਿ ਭਵਾਨੀਗੜ੍ਹ ਤੋਂ ਪਹਿਲਾਂ ਪਿੰਡ ਫੱਗੂਵਾਲਾ ਗੁਰਦੁਆਰਾ ਸਾਹਿਬ ਨੇੜੇ ਸੜਕ 'ਤੇ ਘੁੰਮ ਰਹੇ ਇਕ ਪਸ਼ੂ ਸਾਨ੍ਹ ਨਾਲ ਉਸਦੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਸਮੇਂ ਕੋਲੋਂ ਲੰਘ ਰਹੇ ਰਾਹਗੀਰਾਂ ਵੱਲੋਂ ਗੰਭੀਰ ਜ਼ਖਮੀ ਹੋਏ ਆਤਿਸ਼ ਨੂੰ ਤੁਰੰਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਨੂੰ ਰੈਫਰ ਕਰ ਦਿੱਤਾ ਅਤੇ ਬਾਅਦ 'ਚ ਸੁਨਾਮ ਜਾਂਦੇ ਹੋਏ ਹਾਲਤ ਵਿਗੜ ਜਾਣ ਕਾਰਣ ਰਸਤੇ 'ਚ ਉਸਨੇ ਦਮ ਤੋੜ ਦਿੱਤਾ।

ਦੋ ਦਿਨ ਪਹਿਲਾਂ ਹੀ ਮਨਾਇਆ ਸੀ ਜਨਮ ਦਿਨ
ਸਮੀਰ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਆਤਿਸ਼ ਦਾ 14 ਅਗਸਤ ਨੂੰ ਜਨਮ ਦਿਨ ਸੀ, ਜਨਮਦਿਨ ਮਨਾਉਣ ਲਈ ਹੀ ਉਹ ਚਾਰ ਦਿਨ ਪਹਿਲਾਂ ਸੁਨਾਮ ਆਪਣੇ ਘਰ ਆਇਆ ਸੀ। ਪਰਿਵਾਰ ਅਤੇ ਦੋਸਤਾਂ ਨਾਲ ਜਨਮ ਦਿਨ ਮਨਾ ਕੇ ਅੱਜ ਸਵੇਰੇ ਜਦੋਂ ਉਹ ਮੋਟਰਸਾਈਕਲ 'ਤੇ ਚੰਡੀਗੜ੍ਹ ਜਾ ਰਿਹਾ ਸੀ ਤਾਂ ਰਸਤੇ ਵਿਚ ਸਵੇਰੇ ਕਰੀਬ 5 ਵਜੇ ਇਹ ਦਰਦਨਾਕ ਹਾਦਸਾ ਵਾਪਰ ਗਿਆ।


KamalJeet Singh

Content Editor

Related News