ਕਾਰ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ

Tuesday, Aug 13, 2019 - 08:16 PM (IST)

ਕਾਰ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ

ਸਮਾਣਾ (ਅਸ਼ੋਕ)— ਪਿੰਡ ਚੁਪਕੀ ਨੇੜੇ ਇਕ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਮੋਟਰਸਾਈਕਲ ਸਵਾਰ ਔਰਤ ਪ੍ਰਵੀਨ ਪਤਨੀ ਜਗਤਾਰ ਖਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਭਾਨਰਾ ਨਿਵਾਸੀ ਅਵਤਾਰ ਮੁਹੰਮਦ ਪੁੱਤਰ ਮੇਜਰ ਖਾਨ ਨੇ ਪੁਲਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਹੈ ਕਿ ਉਹ ਆਪਣੀ ਭਾਬੀ ਪ੍ਰਵੀਨ ਪਤਨੀ ਜਗਤਾਰ ਖਾਨ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਚੁਪਕੀ ਨੇੜੇ ਪਹੁੰਚੇ ਤਾਂ ਇਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਦੀ ਭਾਬੀ ਪ੍ਰਵੀਨ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਕਾਰ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।


author

KamalJeet Singh

Content Editor

Related News