ਰੇਲ ਗੱਡੀ ਹੇਠ ਆਉਣ ਨਾਲ ਨੌਜਵਾਨ ਦੀ ਮੌਤ
Saturday, Nov 10, 2018 - 03:34 AM (IST)
ਮਲੋਟ, (ਜ.ਬ.)- ਮਲੋਟ-ਸ਼੍ਰੀਗੰਗਾਨਗਰ ਰੇਲਵੇ ਟਰੈਕ ’ਤੇ ਅੱਜ ਯਾਤਰੀ ਰੇਲ ਗੱਡੀ ਹੇਠ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਬਾਅਦ ਦੁਪਹਿਰ ਦੀ ਹੈ ਜਦ ਇਕ 28 ਵਰ੍ਹਿਆਂ ਦੇ ਨੌਜਵਾਨ ਨੇ ਸ਼੍ਰੀਗੰਗਾਨਗਰ ਜਾਣ ਵਾਲੀ ਯਾਤਰੀ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਸਟੇਸ਼ਨ ਮਾਸਟਰ ਨੇ ਰੇਲਵੇ ਪੁਲਸ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨੌਜਵਾਨ ਦੀ ਲਾਸ਼ ਬੁਰਜ ਸਿੱਧਵਾਂ ਲਿੰਕ ਰੋਡ ’ਤੇ ਰੇਲਵੇ ਕਰਾਸਿੰਗ ਨੇਡ਼ੇ ਰੇਲਵੇ ਟਰੈਕ ’ਤੇ ਪਈ ਹੈ। ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਵੱਲੋਂ ਦੱਸੇ ਹੁਲੀਏ ਅਨੁਸਾਰ ਮ੍ਰਿਤਕ ਸਿਰ ਤੋਂ ਮੋਨਾ ਹੈ, ਉਸਨੇ ਪੀਲੇ ਅਤੇ ਕਾਲੇ ਰੰਗ ਦੀ ਧਾਰੀਦਾਰ ਸਵੈਟਰ, ਬਦਾਮੀ ਰੰਗ ਦੀ ਕਮੀਜ਼ ਅਤੇ ਚਿੱਟੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ। ਰੇਲਵੇ ਪੁਲਸ ਨੇ ਦੱਸਿਆ ਕਿ ਅਗਲੇ 24 ਘੰਟੇ ਤੱਕ ਮ੍ਰਿਤਕ ਦੇ ਵਾਰਸਾਂ ਦੀ ਉਡੀਕ ਕੀਤੀ ਜਾਵੇਗੀ, ਜਿਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
