ਡੀ.ਸੀ. ਦਫਤਰ ਦੇ ਬਾਹਰ ਝੁਲਾਇਆ ਖਾਲਿਸਤਾਨੀ ਝੰਡਾ ਤੇ ਕੇਸਰੀ ਨਿਸ਼ਾਨ ਸਾਹਿਬ

04/30/2022 11:33:27 AM

ਮਾਲੇਰਕੋਟਲਾ, (ਸ਼ਹਾਬੂਦੀਨ/ਜ਼ਹੂਰ/ਭੁਪੇਸ਼) : ਲੰਘੀ ਦੇਰ ਰਾਤ ਸਥਾਨਕ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਲੱਗੇ ਬੋਰਡ ਨੇੜੇ ਖਾਲਿਸਤਾਨ ਜਿੰਦਾਬਾਦ ਲਿਖਿਆ ਝੰਡਾ ਅਤੇ ਕੇਸਰੀ ਨਿਸ਼ਾਨ ਸਾਹਿਬ ਝੂਲਾਏ ਜਾਣ ਦੀ ਵਾਪਰੀ ਘਟਨਾ ਨੇ ਜਿਥੇ ਸਿਵਲ ਤੇ ਪੁਲਸ ਪ੍ਰਸ਼ਾਸਨ ’ਚ ਭਾਰੀ ਹਲ-ਚਲ ਪੈਦਾ ਕਰ ਦਿੱਤੀ ਹੈ, ਉਥੇ ਮਾਮਲੇ ਦਾ ਪਤਾ ਲੱਗਦਿਆਂ ਹੀ ਖੂਫੀਆ ਏਜੰਸੀਆਂ ਵੀ ਸਰਗਰਮ ਹੋ ਕੇ ਆਪਣੇ ਕੰਮ ’ਚ ਲੱਗ ਗਈਆਂ ਹਨ।

ਵੀਡੀਓ ਵਾਇਰਲ ਕਰ ਕੇ ਪੰਜਾਬ ਸਰਕਾਰ ਨੂੰ ਕੀਤਾ ਗਿਆ ਸਿੱਧਾ ਚੈਲੰਜ

ਉਪਰੋਕਤ ਖਾਲਿਸਤਾਨੀ ਝੰਡਾ ਝੂਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਅੱਧੇ ਕੁ ਮਿੰਟ ਦੀ ਵੀਡੀਓ ’ਚ ਮਾਲੇਰਕੋਟਲਾ ਡੀ.ਸੀ. ਦਫਤਰ ਦੇ ਬਾਹਰ ਲੱਗੇ ਬੋਰਡ ਨੇੜੇ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਹੀ ਇਕ ਹੋਰ ਝੰਡਾ ਲੱਗਿਆ ਦਿਖਾਈ ਦੇ ਰਿਹਾ ਹੈ, ਜਿਸ ’ਤੇ ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ ਹੈ। ਉਕਤ ਵਾਇਰਲ ਵੀਡੀਓ ’ਚ ਇਕ ਅਣਪਛਾਤਾ ਵਿਅਕਤੀ ਬੋਲਦੇ ਹੋਏ ਕਹਿ ਰਿਹਾ ਹੈ ਕਿ 29 ਅਪ੍ਰੈਲ ਖਾਲਿਸਤਾਨੀ ਐਲਾਨਨਾਮੇ ਦਿਹਾੜੇ ’ਤੇ ਸਿੰਘਾਂ ਵੱਲੋਂ ਡੀ. ਸੀ. ਮਾਲੇਰਕੋਟਲਾ ਦੇ ਦਫਤਰ ’ਤੇ ਝੁਲਾਇਆ ਗਿਆ। ਇਹ ਝੰਡਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸੁਨੇਹਾ ਹੈ ਕਿ ਭਾਰਤ ਦੇ ਕਬਜ਼ੇ ’ਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਖਾਲਿਸਤਾਨੀ ਰੈਫਰੰਡਰਮ ਦੀ ਤਰੀਕ ਜਲਦੀ ਪੰਜਾਬ ’ਚ ਆ ਰਹੀ ਹੈ। ਜਮਨਾ ਪਾਰ ਜਾਣ ਦੀ ਤਿਆਰੀ ਕਰ ਲਵੋ। ਗੁਰਪਤਬੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਜਨਰਲ ਕੌਂਸਲ ਦੇ ਹਵਾਲੇ ਨਾਲ ਵੀਡੀਓ ’ਚ ਇਹ ਸੁਨੇਹਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਉਪਰੋਕਤ ਘਟਨਾ ਦੀ ਵੀਡੀਓ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜੇ ਮੀਡੀਆ ਕਰਮੀਆਂ ਵੱਲੋਂ ਪੁੱਛੇ ਜਾਣ ’ਤੇ ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਇਸ ਘਟਨਾ ਨੂੰ ਸ਼ਰਾਰਤੀ ਅਨਸਰਾਂ ਦੀ ਕਥਿਤ ਸ਼ਰਾਰਤ ਦੱਸ ਕੇ ਹਲਕੇ ’ਚ ਟਾਲਦੇ ਦਿਖਾਈ ਦਿੱਤੇ ਪਰ ਆਪਣੇ ਪੱਧਰ ’ਤੇ ਪ੍ਰਸ਼ਾਸਨ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੂਰੀ ਮੁਸ਼ਤੈਦੀ ਨਾਲ ਜਾਂਚ ਕਰਨ ’ਚ ਜੁਟਿਆ ਦੱਸਿਆ ਜਾ ਰਿਹਾ ਹੈ। ਜਦੋਂ ਪ੍ਰਸ਼ਾਸਨਿਕ ਅਧਿਕਾਰੀ ਏ.ਡੀ.ਸੀ. ਸੁਖਜੀਤ ਸਿੰਘ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਦੀ ਸ਼ਰਾਰਤ ਹੈ। ਉਨ੍ਹਾਂ ਕਿਹਾ ਕਿ ਕੇਸਰੀ ਨਿਸ਼ਾਨ ਸਾਹਿਬ ਧਰਮ ਦਾ ਪ੍ਰਤੀਕ ਹੈ, ਜਿਸਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਕੋਈ ਖਾਲਿਸਤਾਨ ਦਾ ਨਿਸ਼ਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਇਹ ਸ਼ਰਾਰਤ ਕੀਤੀ ਹੈ, ਉਨ੍ਹਾਂ ਦੀ ਜਲਦੀ ਹੀ ਸ਼ਨਾਖਤ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News