ਮੁੱਖ ਮੰਤਰੀ ਚੰਨੀ ਦੀ ਰੈਲੀ ਨੂੰ ਲੈ ਕੇ ਡਟਿਆ ਮੋਫਰ ਪਰਿਵਾਰ
Tuesday, Dec 28, 2021 - 01:44 AM (IST)
ਮਾਨਸਾ (ਮਨਜੀਤ)- 29 ਦਸੰਬਰ ਨੂੰ ਸਰਦੂਲਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਨੂੰ ਲੈ ਕੇ ਮੋਫਰ ਪਰਿਵਾਰ ਪੱਬਾਂ ਭਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੈਲੀ ਇਹ ਰੈਲੀ ਇਤਹਾਸਿਕ ਹੋਵੇਗੀ ਅਤੇ ਮੁੱਖ ਮੰਤਰੀ ਵੱਲੋਂ ਕਈ ਅਹਿਮ ਐਲਾਨ ਵੀ ਕੀਤੇ ਜਾਣਗੇ। ਜਿਸ ਨੂੰ ਲੈ ਕੇ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਅਜੀਤਇੰਦਰ ਸਿੰਘ ਮੋਫਰ ਦੀ ਪਤਨੀ ਕੁਲਵਿੰਦਰ ਕੌਰ ਮੋਫਰ, ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਬਿਕਰਮ ਮੋਫਰ ਦੀ ਪਤਨੀ ਅਪਨਦੀਪ ਕੌਰ ਮੋਫਰ ਡਟੇ ਹੋਏ ਹਨ।
ਉਨ੍ਹਾਂ ਨੇ ਵੱਖ-ਵੱਖ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਮੁੱਖ ਮੰਤਰੀ ਚੰਨੀ ਨੇ ਗਰੀਬ ਪੱਖੀ ਯੋਜਨਾਵਾਂ ਲਿਆ, ਸਸਤੀ ਬਿਜਲੀ ਦੇਣ ਤੋਂ ਇਲਾਵਾ ਕਿਸਾਨਾਂ, ਮਜਦੂਰਾਂ ਦੇ ਕਰਜਿਆਂ ਲੀਕ ਮਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਵੀ ਕਾਂਗਰਸ ਦੀ ਹੋਵੇਗੀ। ਜਿਸ ਵਾਸਤੇ ਪੰਜਾਬ ਦੇ ਲੋਕ ਫਤਬਾ ਦੇਣ ਵਾਸਤੇ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਹਰ ਵਰਗ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪਿੰਡ-ਪਿੰਡ ਲੋਕ ਜੁੜ ਕੇ ਇਸ ਰੈਲੀ ਵਾਸਤੇ ਇੱਕ ਜੁੱਟ ਹੋ ਰਹੇ ਹਨ। ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਇਸ ਰੈਲੀ ਵਿੱਚ ਰਿਕਾਰਡਤੋੜ ਇੱਕਠ ਹੋਵੇਗਾ ਅਤੇ ਲੋਕਾਂ ਨੂੰ ਚੰਨੀ ਸਰਕਾਰ ਤੋਂ ਭਵਿੱਖ ਵਿੱਚ ਜੋ ਆਸਾਂ ਹਨ। ਉਨ੍ਹਾਂ ਨੂੰ ਵੀ ਪੂਰਾ ਕਰਨ ਦੇ ਐਲਾਨ ਕੀਤੇ ਜਾ ਸਕਦੇ ਹਨ। ਬਿਕਰਮ ਮੋਫਰ ਅਤੇ ਉਨ੍ਹਾਂ ਦੀ ਪਤਨੀ ਅਪਨਦੀਪ ਕੌਰ ਨੇ ਇਸ ਵਾਸਤੇ ਪਿੰਡ-ਪਿੰਡ ਮੁੰਹਿਮ ਚਲਾਈ ਹੋਈ ਹੈ। ਤੋਂ ਇਲਾਵਾ ਦੌਰੇ ਦੌਰਾਨ ਅਫਨਦੀਪ ਕੌਰ ਮੋਫਰ ਨੂੰ ਇੱਕ ਬਜੁਰਗ ਨੇ ਆਸ਼ੀਰਵਾਦ ਦਿੱਤਾ ਅਤੇ ਢੇਰ ਸਾਰੀਆਂ ਮੁਬਾਰਕਾਂ ਵੀ ਦਿੱਤੀਆਂ। ਕੁਲਵਿੰਦਰ ਕੌਰ ਨੇ ਆਪਣੇ ਦੌਰੇ ਦੌਰਾਨ ਪੰਚਾਇਤਾਂ ਨੂੰ ਚੈੱਕ ਵੀ ਵੰਡੇ।