ਭਾਰਤ ’ਚ ਬੈਨ ਖ਼ਤਰਨਾਕ ਹਥਿਆਰਾਂ ਸਣੇ ਇਕ ਕਾਬੂ, 22 ਕਾਰਤੂਸ ਮਿਲੇ
Saturday, May 22, 2021 - 05:28 PM (IST)
ਫਰੀਦਕੋਟ (ਜਗਤਾਰ): ਸੀ.ਆਈ.ਏ. ਸਟਾਫ਼ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕਰੋੜਾਂ ਰੁਪਏ ਦੀ ਕੀਮਤ ਦੇ ਚਾਰ ਵਿਦੇਸ਼ੀ ਪਿਸਟਲ ਅਤੇ ਕਾਰਤੂਸ ਬਰਾਮਦ ਕਰ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਕ਼ਤਲ ਮਾਮਲੇ ’ਚ ਜੇਲ੍ਹ ਅੰਦਰ ਬੰਦ ਕੈਦੀ ਦੇ ਇਸ਼ਾਰੇ ਤੇ ਹਥਿਆਰ ਸਪਲਾਈ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਬਰਾਮਦ ਕੀਤੇ ਹਥਿਆਰ ਜੋ ਸਮਗਲਰ ਹੋ ਕੇ ਲਿਆਂਦੇ ਗਏ ਜਾਪਦੇ ਹਨ। ਇਹ ਭਾਰਤ ਵਿਚ ਪਬੰਦੀਸ਼ੁਦਾ ਹਨ। ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣਾਏ ਜਾ ਸਕਦੇ ਸਿਰਫ ਕਿਸੇ ਖ਼ਾਸ ਮਾਮਲੇ ’ਚ ਹੀ ਇਨ੍ਹਾਂ ਹਥਿਆਰਾਂ ਨੂੰ ਰੱਖਣ ਦੀ ਮਨਜ਼ੂਰੀ ਮਿਲ ਸਕਦੀ ਹੈ।ਫ਼ਿਲਹਾਲ ਪੁਲਸ ਵੱਲੋਂ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਰਿਹਾਈ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ ਸਾਜ਼ਿਸ਼ ਤਹਿਤ ਮਿਲੀ ਪੈਰੋਲ (ਵੀਡੀਓ)
ਇਕ ਵਿਸ਼ੇਸ਼ ਪ੍ਰੈੱਸ ਵਾਰਤਾ ਦੌਰਾਨ ਐੱਸ.ਪੀ. ਭੁਪਿੰਦਰ ਸਿੰਘ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਪੁਲਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕ਼ਤਲ ਮਾਮਲੇ ’ਚ ਜੇਲ੍ਹ ਚ ਬੰਦ ਕੈਦੀ ਹਰਬਿਲਾਸ ਸਿੰਘ ਦਾ ਸਾਥੀ ਉਸ ਦੇ ਇਸ਼ਾਰੇ ’ਤੇ ਮਾੜੇ ਅਨਸਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ, ਜਿਸ ਤੇ ਕਾਰਵਾਈ ਕਰਦੇ ਹੋਏ ਕਸਬਾ ਸਾਦਿਕ ਦੇ ਨਜ਼ਦੀਕ ਇੱਕ ਵਿਅਕਤੀ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਕਬਜ਼ੇ ’ਚੋ ਮੌਕੇ ’ਤੇ ਇਕ ਵਿਦੇਸ਼ੀ ਪਿਸਤੌਲ Made In Brazil 45 ਬੋਰ ਨਾਲ 5 ਕਾਰਤੂਸ ਬਰਾਮਦ ਕੀਤੇ ਗਏ ਅਤੇ ਬਾਅਦ ਪੁੱਛਗਿੱਛ ਦੌਰਾਨ ਉਸ ਕੋਲੋਂ ਤਿੰਨ ਹੋਰ ਵਿਦੇਸ਼ੀ ਪਿਸਟਲ ਜਿਨ੍ਹਾਂ ’ਚ ਇੱਕ ਪਿਸਟਲ Made In USA 45 ਬੋਰ 2 ਮੈਗਜ਼ੀਨ ਅਤੇ ਛੇ ਰੋਂਦ ਅਤੇ 2 ਗਲੋਕ 9MM Austaria , ਇੱਕ ਮੈਗਜ਼ੀਨ ਅਤੇ 10 ਕਾਰਤੂਸ 9MM ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਨੌਜਵਾਨ ਦਾ ਮਨੀਲਾ ’ਚ ਕਤਲ
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਇਹ ਵਿਅਕਤੀ ਜੇਲ ’ਚ ਬੰਦ ਹਵਾਲਾਤੀ ਜਿਸ ਤੇ ਕ਼ਤਲ ਦਾ ਮਾਮਲਾ ਦਰਜ ਹੈ ਦੇ ਕਹਿਣ ਤੇ ਵਿਦੇਸ਼ੀ ਹਥਿਆਰ ਅੱਗੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ ਅਤੇ ਫ਼ਿਲਹਾਲ ਇਹ ਮੰਨਿਆ ਜਾ ਸਕਦਾ ਹੈ ਕੇ ਇਹ ਚਾਰੇ ਪਿਸਟਲ ਜੋ ਇੰਡੀਆ ’ਚ ਬੈਨ ਹਨ ਸਮਗਲਰ ਹੋ ਕੇ ਹੀ ਲਿਆਂਦੇ ਗਏ ਹਨ, ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਆਰੋਪੀ ਨੂੰ ਅਦਾਲਤ ਪੇਸ਼ ਕਰ ਰਿਮਾਂਡ ਤੇ ਲਿਆ ਜਾਵੇਗਾ ਅਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕੀਤੀ ਜਵੇਗੀ ਕਿ ਇਸ ਵੱਲੋਂ ਕਿਥੋਂ ਹਥਿਆਰ ਲਿਆਂਦੇ ਗਏ ਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਨੇ ਸਨ। ਨਾਲ ਹੀ ਉਨ੍ਹਾਂ ਦੱਸਿਆ ਕਿ ਸਮੇ ਸਿਰ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਦੇ ਚਲੱਦੇ ਕਿਸੇ ਮਾੜੀ ਘਟਨਾ ਨੂੰ ਰੋਕਣ ’ਚ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ: ਲਹਿਰਾਗਾਗਾ : ਅੰਡਰਬ੍ਰਿਜ ’ਚ ਦੱਸ ਫੁੱਟ ਤਕ ਭਰੇ ਪਾਣੀ ਵਿਚਕਾਰ ਫਸੀ ਲੋਕਾਂ ਨਾਲ ਭਰੀ ਬੱਸ, ਪਇਆ ਚੀਕ-ਚਿਹਾੜਾ