ਦਲ ਖਾਲਸਾ ਵਲੋਂ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ

01/23/2020 6:09:19 PM

ਮੋਗਾ (ਸੰਜੀਵ): ਪੰਜਾਬ ਦੇ ਖਾਲਸਾ ਦਲ ਨੇ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹ ਬੰਦ ਨਾਗਰਿਕਤਾ ਸੋਧ ਕਾਨੂੰਨ ਸੀ.ਏ.ਏ. ਅਤੇ ਕੇਂਦਰ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਦੇ ਵਿਰੁੱਧ ਬੁਲਾਇਆ ਗਿਆ ਹੈ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਦਲ ਖਾਲਸਾ ਖਾਲਿਸਤਾਨ ਸਮਰਥਕ ਸੋਚ ਲਈ ਜਾਣਿਆ ਜਾਂਦਾ ਹੈ, ਜਦਕਿ ਜ਼ਮੀਨੀ ਪੱਧਰ 'ਤੇ ਪੰਜਾਬ 'ਚ ਦਲ ਖਾਲਸਾ ਦਾ ਕੋਈ ਵਿਸ਼ੇਸ਼ ਜਨ ਆਧਾਰ ਨਹੀਂ ਹੈ।

ਦਲ ਖਾਲਸਾ ਨੇ ਭਾਰਤੀ ਜਨਤਾ ਪਾਰਟੀ ਦੇ ਹਿੰਦੂ ਰਾਸ਼ਟਰ ਏਜੰਟ ਕਸ਼ਮੀਰ ਤੋਂ ਧਾਰਾ 370 ਹਟਾਉਣ ਨਾਗਰਿਕਤਾ ਸੋਧ ਕਾਨੂੰ ਵਰਗੇ ਮੁੱਦਿਆਂ 'ਤੇ ਵਿਰੋਧ ਕਰਦੇ ਹੋਏ ਬੰਦ ਦੀ ਅਪੀਲ ਕੀਤੀ ਹੈ। ਦਲ ਖਾਲਸਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਇਸ ਮੁੱਦੇ ਨੂੰ ਬੰਦ ਦੌਰਾਨ ਚੁੱਕੇ ਜਾਣ ਦੀ ਗੱਲ ਕਹੀ ਹੈ। ਦਲ ਖਾਲਸਸਾ ਦੇ ਮੁੱਦੇ 'ਚ ਜਾਮੀਆ ਏ.ਐੱਮ.ਯੂ. ਅਤੇ ਜੇ.ਐੱਨ.ਯੂ. ਵਰਗੀਆਂ ਯੂਨੀਵਰਸਿਟੀਆਂ 'ਚ ਹੋਏ ਹੰਗਾਮੇ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਮੁੱਦੇ 'ਤੇ ਦਿੱਲੀ 'ਚ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।


Shyna

Content Editor

Related News