ਤੇਜ਼ੀ ਨਾਲ ਫੈਲ ਰਿਹਾ ਹੈ ਸਾਈਬਰ ਕ੍ਰਾਇਮ, ਪੁਲਸ ਲਈ ਬਣਿਆ ਚੁਣੌਤੀ

02/13/2021 1:12:10 PM

ਬਠਿੰਡਾ (ਵਰਮਾ): ਪੁਲਸ ਲਈ ਚੁਣੌਤੀ ਬਣਨ ਜਾ ਰਹੇ ਆਰਥਿਕ ਅਪਰਾਧ ਸਾਈਬਰ ਕ੍ਰਾਇਮ ਤੇਜ਼ੀ ਨਾਲ ਫੈਲ ਰਿਹਾ ਹੈ। ਭਾਵੇਂ ਪੁਲਸ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਪਰਾਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੁਲਸ ਦਾ ਕਹਿਣਾ ਹੈ ਕਿ ਰੋਕਣ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਦਕਿ ਨਸ਼ੇ ਅਤੇ ਸਮੱਗਲਿੰਗ ਨੂੰ ਰੋਕਣ ਦੇ ਖਿਲਾਫ਼ ਵੀ ਮੁਹਿੰਮ ਜਾਰੀ ਰਹੇਗੀ। ਸਾਈਬਰ ਇਕ ਇਸ ਤਰ੍ਹਾਂ ਦਾ ਕ੍ਰਾਇਮ ਹੈ, ਜਿਸ ਦਾ ਪਤਾ ਬਾਅਦ ’ਚ ਲੱਗਦਾ ਹੈ, ਜਦਕਿ ਮੁਲਜ਼ਮ ਕ੍ਰਾਇਮ ਕਰਨ ਤੋਂ ਪਹਿਲਾ ਸੋਚਦਾ ਤਕ ਨਹੀਂ ਪਰ ਐਂਡਵਾਸ ਤਕਨੀਕ ਦੇ ਚੱਲਦਿਆਂ ਮੁਲਜ਼ਮ ਦਾ ਫੜਿਆ ਜਾਣਾ ਲਗਭਗ ਤੈਅ ਹੈ।
ਬੈਕਾਂ ’ਚੋਂ ਪੈਸੇ ਕਢਵਾਉਣਾ ਆਮ ਗੱਲ ਹੋ ਚੁੱਕੀ ਹੈ, ਜਿਸ ’ਤੇ ਸਾਈਬਰ ਕ੍ਰਾਇਮ ਲੱਗਦਾ ਹੈ।

ਇਹ ਵੀ ਪੜ੍ਹੋ: ਟਵਿੱਟਰ ਵਲੋਂ ਕਿਸਾਨੀ ਦੀ ਬਾਤ ਪਾਉਂਦੇ ਅਕਾਊਂਟ ਹਟਾਉਣ ਨੂੰ ਸਿੱਧੂ ਨੇ ਆਖਿਆ ‘ਤਾਨਾਸ਼ਾਹੀ’

ਭੋਲੇ-ਭਾਲੇ ਲੋਕਾਂ ਨੂੰ ਝੂਠ ਦੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਕੋਲੋਂ ਓ. ਟੀ. ਪੀ. ਹਾਸਲ ਕਰ ਲਿਆ ਜਾਂਦਾ ਹੈ। ਖਾਤਾਧਾਰਕ ਉਸ ਸਮੇਂ ਹੈਰਾਨ ਰਹਿ ਜਾਂਦਾ ਹੈ, ਜਦੋਂ ਉਸਦੇ ਖਾਤੇ ’ਚ ਪੈਸੇ ਉਡ ਜਾਂਦੇ ਹਨ। ਮੈਡੀਕਲ ਰੀਪ੍ਰੈਜਟਿਵ ਦਾ ਕੰਮ ਕਰਨ ਵਾਲੇ ਚਿੰਕੂ ਗੋਇਲ ਦੇ ਨਾਲ 1 ਲੱਖ 80 ਹਜ਼ਾਰ ਰੁਪਏ ਦੀ ਠੱਗੀ ਉਸ ਸਮੇਂ ਹੋਈ ਜਦੋਂ ਇਕ ਜਨਾਨੀ ਨੇ ਬੈਂਕ ਕਰਮਚਾਰੀ ਦੱਸ ਕੇ ਉਸ ਨੂੰ ਏ. ਟੀ. ਐੱਮ. ਕਾਰਡ ਮੁਹੱਈਆ ਕਰਵਾਇਆ। ਕਾਰਡ ਮਿਲਣ ’ਤੇ ਉਹ ਖੁਸ਼ ਤਾਂ ਹੋਈ ਪਰ ਜਨਾਨੀ ਨੂੰ ਗੱਲਾਂ ’ਚ ਇਸ ਤਰ੍ਹਾਂ ਉਲਝਾਇਆ ਕਿ ਕਿਸੇ ਕੰਪਨੀ ਦੇ ਮੈਂਬਰ ਬਣਾ ਕੇ ਉਸ ਦੇ ਖਾਤੇ ’ਚੋਂ 1 ਲੱਖ 80 ਹਜ਼ਾਰ ਰੁਪਏ ਉਡਾ ਲਿਆ। ਇਹ ਹੀ ਨਹੀਂ ਕਈ ਮਾਮਲੇ ਸਾਹਮਣੇ ਆਏ ਕਿ ਬੈਂਕ ਕਰਮਚਾਰੀ ਦੱਸ ਕੇ ਖਾਤਾ ਬੰਦ ਕਰਨ ਅਤੇ ਚਾਲੂ ਕਰਨ ਦਾ ਝਾਂਸਾ ਦੇ ਕੇ ਪੈਨ ਕਾਰਡ ਦਾ ਨੰਬਰ ਅਤੇ ਓ. ਟੀ. ਪੀ. ਹਾਸਲ ਕਰ ਕੇ ਗਾਹਕਾਂ ਨੂੰ ਚੂਨਾ ਲਗਾਇਆ ਜਾਂਦਾ ਹੈ। ਪੁਲਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਦਾ। ਪਿਛਲੇ ਇਕ ਸਾਲ ਦੌਰਾਨ ਬਠਿੰਡਾ ’ਚ 560 ਮਾਮਲੇ ਦਰਜ ਹੋ ਚੁੱਕੇ ਹਨ, ਜਦਕਿ ਸੂਬੇ ’ਚ ਇਸਦੀ ਗਿਣਤੀ 10000 ਤੋਂ ਵੀ ਜ਼ਿਆਦਾ ਹੈ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ 

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਬਠਿੰਡਾ ਦੇ ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲਸ ਅਪਰਾਧ ਰੋਕਣ ਦੇ ਲਈ ਵਚਨਵੱਧ ਹਨ। ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਅਪਰਾਧਾਂ ’ਤੇ ਨਕੇਲ ਕੱਸੀ ਜਾਵੇ।

ਇਹ ਵੀ ਪੜ੍ਹੋ: ਵਿਸ਼ਵ ਰੇਡੀਓ ਦਿਹਾੜੇ ’ਤੇ ਵਿਸ਼ੇਸ਼: ਮੰਨੋਰੰਜਨ ਅਤੇ ਜਾਣਕਾਰੀ ਦਾ ਮਿਆਰੀ ਸਾਧਨ ਰੇਡੀਓ


Shyna

Content Editor

Related News