ਸਰਕਾਰੀ ਕੁਆਰਟਰ ਦੀ ਗ੍ਰੀਨ ਬੈਲਟ ’ਚ ਛੱਡਿਆ ਸੀ ਕਰੰਟ, ਸਟ੍ਰੇਅ ਡਾਗ ਦੀ ਮੌਤ

Monday, Jun 05, 2023 - 01:48 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-23 ਸਥਿਤ ਸਰਕਾਰੀ ਕੁਆਰਟਰ ਵਿਚ ਲੱਗੀ ਲੋਹੇ ਦੀ ਤਾਰ ਵਿਚ ਕਰੰਟ ਆਉਣ ਨਾਲ ਕੁੱਤੇ ਦੀ ਮੌਤ ਹੋ ਗਈ। ਕੁੱਤੇ ਦੇ ਮੂੰਹ ’ਤੇ ਤਾਰ ਲਿਪਟੀ ਹੋਈ ਸੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਤਾਰ ਚੈੱਕ ਕੀਤੀ ਤਾਂ ਉਸ ਵਿਚ ਕਰੰਟ ਛੱਡਿਆ ਹੋਇਆ ਸੀ ਤਾਂ ਕਿ ਕੋਈ ਗ੍ਰੀਨ ਬੈਲਟ ਦੇ ਅੰਦਰ ਨਾ ਆ ਸਕੇ। ਗੁਆਂਢੀ ਕੇ. ਐੱਲ. ਸਰਾਓ ਦੀ ਸ਼ਿਕਾਇਤ ’ਤੇ ਮਕਾਨ ਮਾਲਕ ਰਣਧੀਰ ਸਿੰਘ ਖ਼ਿਲਾਫ਼ ਐਨੀਮਲ ਕਰੂਐਲਿਟੀ ਅਤੇ ਆਈ. ਪੀ. ਸੀ. 336 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਕਿ ਰਣਧੀਰ ਸਿੰਘ ਹਰਿਆਣਾ ਪੁਲਸ ਵਿਚ ਸਬ-ਇੰਸਪੈਕਟਰ ਹੈ ਅਤੇ ਅੱਜਕੱਲ੍ਹ ਉਸ ਦੀ ਡਿਊਟੀ ਹਰਿਆਣਾ ਸਕੱਤਰੇਤ ਵਿਚ ਸੀ। ਛੁੱਟੀ ਹੋਣ ਕਾਰਨ ਸ਼ਨੀਵਾਰ ਆਪਣੇ ਘਰ ਚਲਾ ਗਿਆ ਅਤੇ ਇੱਥੇ ਵਾੜੇ ਵਿਚ ਕਰੰਟ ਛੱਡ ਗਿਆ, ਤਾਂ ਕਿ ਕੋਈ ਜਾਨਵਰ ਜਾਂ ਹੋਰ ਕੋਈ ਅੰਦਰ ਨਾ ਜਾ ਸਕੇ। ਦੱਸਣਯੋਗ ਹੈ ਕਿ ਮੁਲਜ਼ਮ ਨੇ ਪਾਰਕ ਬਣਾ ਕੇ ਗ਼ੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਦੀਨਾਨਗਰ ’ਚ ਔਰਤ ਨੂੰ ਮਾਰ ਕੇ ਲਾਸ਼ ਗਟਰ ’ਚ ਸੁੱਟਣ ਵਾਲਾ ਫਿਲੌਰ ’ਚ ਗ੍ਰਿਫਤਾਰ    

ਗੁਆਂਢੀ ਦੀ ਸ਼ਿਕਾਇਤ ’ਤੇ ਕੀਤਾ ਕੇਸ ਦਰਜ
ਸੈਕਟਰ-23 ਨਿਵਾਸੀ ਕੇ. ਐੱਲ. ਸਰਾਓ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਦੀ ਐਤਵਾਰ ਸਵੇਰੇ ਵੇਖਿਆ ਤਾਂ ਸਟ੍ਰੇਅ ਡਾਗ ਗੁਆਂਢੀ ਦੀ ਪਾਰਕ ਵਿਚ ਮਰਿਆ ਪਿਆ ਸੀ। ਉਸ ਦੇ ਮੂੰਹ ’ਤੇ ਤਾਰ ਲਿਪਟੀ ਹੋਈ ਸੀ। ਸੂਚਨਾ ਮਿਲਦਿਆਂ ਹੀ ਸੈਕਟਰ-17 ਥਾਣਾ ਇੰਚਾਰਜ ਰਾਜੀਵ ਕੁਮਾਰ ਮੌਕੇ ’ਤੇ ਪੁੱਜੇ। ਪਾਰਕ ਵਿਚ ਲੱਗੀ ਤਾਰ ਦਾ ਕੁਨੈਕਸ਼ਨ ਘਰ ਦੇ ਅੰਦਰੋਂ ਨਿਕਲੀ ਤਾਰ ਨਾਲ ਜੋੜਿਆ ਹੋਇਆ ਸੀ। ਥਾਣਾ ਇੰਚਾਰਜ ਨੇ ਮੌਕੇ ’ਤੇ ਬਿਜਲੀ ਮੁਲਾਜ਼ਮ ਬੁਲਾ ਕੇ ਬਿਜਲੀ ਦਾ ਕੁਨੈਕਸ਼ਨ ਕੱਟਵਾਇਆ, ਤਾਂ ਕਿ ਕੋਈ ਹੋਰ ਕਰੰਟ ਦੀ ਲਪੇਟ ਵਿਚ ਨਾ ਆ ਸਕੇ।

ਇਹ ਵੀ ਪੜ੍ਹੋ : ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਕਰ ਨਾ ਦੇਵੇ ਜ਼ਿੰਦਗੀ ਬਰਬਾਦ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News