ਪਵਨ ਚੌਧਰੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏੇ

04/18/2020 9:53:54 PM

ਸਰਦੂਲਗੜ੍ਹ (ਚੋਪੜਾ) : ਆੜ੍ਹਤੀ ਐਸੋਸੀਏਸ਼ਨ ਸਰਦੂਲਗੜ੍ਹ ਦੀ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਸੱਤਪਾਲ ਵਰਮਾ ਅਤੇ ਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੀਟਿੰਗ ਦੌਰਾਨ ਪਵਨ ਚੌਧਰੀ ਨੂੰ ਪ੍ਰਧਾਨ, ਭੋਜ ਰਾਜ ਸਿੰਗਲਾ ਤੇ ਭੂਸ਼ਣ ਗਰਗ ਨੂੰ ਵਾਈਸ ਪ੍ਰਧਾਨ, ਵਿਜੈ ਕੁਮਾਰ ਸਿੰਗਲਾ, ਲੱਭੂ ਰਾਮ ਤੇ ਨੰਦ ਕਿਸ਼ੋਰ ਨੂੰ ਸਕੱਤਰ ਅਤੇ ਮੁਨੀਸ਼ ਕੁਮਾਰ ਸਿੰਗਲਾ, ਵਿਜੈ ਕੁਮਾਰ ਮਿੱਢਾ ਤੇ ਮਦਨ ਮੋਹਨ ਛੱਜੂ ਨੂੰ ਕੈਸ਼ੀਅਰ ਚੁਣਿਆ ਗਿਆ। 

ਆੜ੍ਹਤੀ ਐਸੋਸੀਏਸ਼ਨ ਦੇ ਆਹੁਦੇਦਾਰਾਂ ਦੀ ਨਵੀ ਚੁਣੀ ਟੀਮ ਵਲੋਂ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਫਸਲਾਂ ਦੀ ਖਰੀਦ ਫਰੋਖਤ ਵਕਤ ਆੜ੍ਹਤੀ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ ਅਤੇ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸਾਬਕਾ ਪ੍ਰਧਾਨ ਰਾਜ ਕੁਮਾਰ,ਤਰਸੇਮ ਚੰਦ ਭੋਲੀ, ਮੋਹਣ ਲਾਲ ਉਪੱਲ, ਰਾਧੇ ਸ਼ਿਆਮ ਸਿੰਗਲਾ,ਬਦਰੀ ਨਾਥ,ਅਮ੍ਰਿਤ ਪਾਲ ਬੱਪੀ, ਮਥਰਾ ਦਾਸ ਗਰਗ, ਸੁਖਵਿੰਦਰ ਸਿੰਘ ਸੁੱਖਾ,ਦਰਸ਼ਨ ਉਪੱਲ,ਸ਼ਿਵਤਾਜ ਸ਼ਰਮਾ ਅਤੇ ਸਮੂਹ ਮੈਂਬਰ ਹਾਜਰ ਸਨ।


Gurminder Singh

Content Editor

Related News