ਕੋਵਿਡ-19 ਵੈਕਸੀਨ ਲਗਾਉਣ ਨਾਲ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ: ਸਿਹਤ ਮੰਤਰੀ ਪੰਜਾਬ

01/17/2021 1:16:34 PM

ਤਪਾ ਮੰਡੀ (ਸ਼ਾਮ ਗਰਗ): ਆਪਣੇ ਹੱਕਾਂ ਲਈ ਦਿੱਲੀ ਦੀਆਂ ਸੜਕਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਬੈਠੇ ਕਿਸਾਨ ਮਜ਼ਦੂਰ ਸਮੇਤ ਵੱਖ-ਵੱਖ ਭਾਈਚਾਰਿਆਂ ਵਲੋਂ ਇਸ ਅੰਦਲੋਨ ਨੂੰ ਬਹੁਤ ਵੱਡੀ ਪੱਧਰ ’ਤੇ ਹਮਾਇਤ ਮਿਲ ਰਹੀ ਹੈ, ਕਿਉਂਕਿ ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਅੰਦੋਲਨ ਨਹੀਂ ਇਹ ਇਕ ਜਨ ਅੰਦੋਲਨ ਬਣ ਗਿਆ ਹੈ, ਜਿਸ ਨੂੰ ਦੇਖਦਿਆਂ ਹੋਇਆ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਤੇ ਤਿੰਨੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਨਿਵਾਸ ਸਥਾਨ ਤਪਾ ਵਿਖੇ ਆਪਣੀ ਮਾਤਾ ਤੋਂ ਆਸ਼ੀਰਵਾਦ ਲੈਣ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕੋਰੋਨਾ ਵੈਕਸੀਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੈਕਸੀਨ ਨੂੰ ਭਾਰਤ ਦੀ ਇਕ ਵੱਡੀ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਬਹੁਤ ਲੰਬੀ ਖ਼ੋਜ  ਤੋਂ ਬਾਅਦ ਤਿਆਰ ਕੀਤਾ ਗਿਆ ਹੈ ਪਰ ਪੰਜਾਬ ਅੰਦਰ ਇਸ ਦੇ 59 ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਇਹ ਹਰ ਕਿਸੇ ਨੂੰ ਲਵਾ ਲੈਣੀ ਚਾਹੀਦੀ ਹੈ। ਉਨ੍ਹਾਂ ਸਥਾਨਕ ਸ਼ਹਿਰ ਵਿਖੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡਾਂ ਦੀ ਹੋ ਰਹੀ ਕਾਲਾਬਾਜ਼ਾਰੀ ਦਾ ਮਾਮਲਾ ਜਦੋਂ ਸਿਹਤ ਮੰਤਰੀ ਦੇ ਧਿਆਨ ’ਚ ਲਿਆਂਦਾ ਗਿਆ ਕਿ ਸ਼ਹਿਰ ਦੇ ਕੁੱਝ ਚਾਲਬਾਜ਼ ਵਿਅਕਤੀਆਂ ਵਲੋਂ ਇਕ ਹਜ਼ਾਰ ਰੁਪਏ ਲੈ ਕੇ ਇਹ ਕਾਰਡ  ਬਣਾ ਦਿੱਤਾ ਜਾਂਦਾ ਹੈ ਤਾਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਿਵਾਈ ਜਾਵੇਗੀ।

ਇਸ ਮੌਕੇ ’ਤੇ ਪੁੱਜੇ ਸਿਵਲ ਸਰਜਨ ਬਰਨਾਲਾ ਗਰਗ ਅਤੇ ਐੱਸ.ਐੱਮ.ਓ. ਤਪਾ ਡਾ.ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਵਲ ਹਸਪਤਾਲ ਤਪਾ ਦੇ ਹੈਲਥ ਵਰਕਰ ਜੋ ਕੋਰੋਨਾ ਖ਼ਿਲਾਫ ਮੁੱਢਲੀ ਕਤਾਰ ’ਚ ਲੜਾਈ ਲੜੇ ਸਨ। ਉਨ੍ਹਾਂ ਪੰਜ ਵਿਅਕਤੀਆਂ ਨੂੰ ਇਹ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਮੌਕੇ ਐੱਸ.ਐੱਸ.ਪੀ. ਬਰਨਾਲਾ ਸੰਦੀਪ ਗੋਇਲ, ਐੱਸ.ਪੀ.ਸੁਖਦੇਵ ਵਿਰਕ, ਐੱਸ.ਪੀ. ਚੀਮਾ ਆਦਿ ਵੱਡੀ ਗਿਣਤੀ ’ਚ ਵਰਕਰ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ। 


Shyna

Content Editor

Related News