ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਯਾਤਰਾ ਦੇ ਕਾਊਂਟਰ ਦਾ ਕੀਤਾ ਉਦਘਾਟਨ

12/10/2019 8:48:09 PM

ਜਗਰਾਓਂ, (ਮਾਲਵਾ)— ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਥਾਪਤ ਹੋਇਆ ਲਾਂਘਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ। ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹਰ ਗੁਰਦੁਆਰਾ ਸਾਹਿਬ 'ਚ ਬੁਕਿੰਗ ਕਾਊਂਟਰ ਖੋਲ੍ਹੇ ਜਾ ਰਹੇ ਹਨ, ਉਸੇ ਲੜੀ ਤਹਿਤ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਇਕ ਬੁਕਿੰਗ ਕਾਊਂਟਰ ਦਾ ਉਦਘਾਟਨ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਲਾਕੇ ਦੀਆਂ ਸੰਗਤਾਂ ਦੀ ਹਾਜ਼ਰੀ 'ਚ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਆ ਕੇ ਸੰਗਤਾਂ ਆਪਣੀ ਬੁਕਿੰਗ ਕਰਵਾ ਸਕਦੀਆਂ ਹਨ। ਇਸ ਮੌਕੇ ਮੈਨੇਜਰ ਕਰਮਜੀਤ ਸਿੰਘ ਨਾਭਾ, ਸਰਪੰਚ ਜਗਜੀਤ ਸਿੰਘ ਕਾਉਂਕੇ, ਹਰੀ ਸਿੰਘ ਕਾਉਂਕੇ, ਸਰਪ੍ਰੀਤ ਸਿੰਘ ਕਾਉਂਕੇ, ਜਗਤਾਰ ਸਿੰਘ ਮੈਂਬਰ, ਕਰਮ ਸਿੰਘ ਪ੍ਰਧਾਨ ਗੁਰੂਸਰ ਕਾਉਂਕੇ, ਪ੍ਰਧਾਨ ਮੁਖਤਿਆਰ ਸਿੰਘ, ਅਜੈਬ ਸਿੰਘ ਭਿੰਡਰ ਕਲਾਂ, ਮਨਜਿੰਦਰ ਸਿੰਘ ਮੱਖਣ, ਗੁਰਚਰਨ ਸਿੰਘ ਨੰਬਰਦਾਰ, ਸੁਖਦਿਆਲ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਢੋਲਣ, ਹਰਪ੍ਰੀਤ ਸਿੰਘ, ਸੁਖਜੀਵਨ ਸਿੰਘ, ਰਣਧੀਰ ਸਿੰਘ, ਸਰਵਣ ਸਿੰਘ ਪ੍ਰਚਾਰਕ, ਪ੍ਰਭਜੋਤ ਸਿੰਘ ਜੋਤੀ ਮੈਂਬਰ, ਅਮਰਜੀਤ ਸਿੰਘ, ਲਵਪ੍ਰੀਤ ਸਿੰਘ, ਭਜਨ ਸਿੰਘ ਆਦਿ ਹਾਜ਼ਰ ਸਨ।


KamalJeet Singh

Content Editor

Related News