ਕੋਰੋਨਾ ਦਾ ਖੌਫ: 586 ਪਿੰਡਾਂ ਦੇ ਵਾਸੀਆਂ ਨੇ ਆਉਣ-ਜਾਣ ਵਾਲੇ ਰਸਤਿਆਂ ''ਤੇ ਕੀਤੀ ਨਾਕਾਬੰਦੀ

Tuesday, Apr 21, 2020 - 03:34 PM (IST)

ਸੰਗਰੂਰ (ਸਿੰਗਲਾ)— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਪੁਲਸ ਦੇ ਸਹਿਯੋਗ ਨਾਲ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਜ਼ਿਲੇ ਦੇ ਕਰੀਬ 586 ਪਿੰਡਾਂ ਦੇ ਵਸਨੀਕਾਂ ਨੇ ਪਿੰਡਾਂ 'ਚ ਦਾਖਲ ਹੁੰਦੇ ਰਾਹਾਂ 'ਤੇ ਇਹਤਿਆਤ ਵਜੋਂ ਆਰਜ਼ੀ ਨਾਕਾਬੰਦੀ ਕੀਤੀ ਹੋਈ ਹੈ। ਐੱਸ. ਐੱਸ. ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲੇ 'ਚ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲਾਂ 'ਚ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬੋਰੀ ''ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ

ਉਨ੍ਹਾਂ ਦੱਸਿਆ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚ ਪੁਲਸ ਟੀਮਾਂ ਦੀ ਗਸ਼ਤ ਲਗਾਤਾਰ ਜਾਰੀ ਹੈ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਪਾਏ ਜਾਣ 'ਤੇ ਤੁਰੰਤ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲੇ ਦੇ ਕਰੀਬ 586 ਪਿੰਡਾਂ ਵਿਚ ਪੁਲਸ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਪਿੰਡਾਂ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ 'ਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਰਾ ਦੇ ਰਹੇ ਪਿੰਡ ਵਾਸੀਆਂ ਵੱਲੋਂ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਪਿੰਡ 'ਚੋਂ ਕੋਈ ਵੀ ਵਿਅਕਤੀ ਇਥੋਂ ਤੱਕ ਕਿ ਕਿਸੇ ਦਾ ਰਿਸ਼ਤੇਦਾਰ ਵੀ ਬਿਨ੍ਹਾਂ ਕਿਸੇ ਅਤਿ ਜ਼ਰੂਰੀ ਕੰਮ ਤੋਂ ਆ ਜਾ ਨਾ ਸਕੇ ਤਾਂ ਜੋ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਐੱਸ. ਐੱਸ. ਪੀ. ਨੇ ਦਸਿਆ ਕਿ ਪਿੰਡ ਤੋਂ ਬਾਹਰਲੇ ਵਿਅਕਤੀ ਤੋਂ ਪਿੰਡ ਵਾਸੀ ਪੂਰੀ ਪੁੱਛ ਪੜਤਾਲ ਕਰ ਰਹੇ ਹਨ, ਜੇ ਉਸ ਵਿਅਕਤੀ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਦਾ ਨਾਮ, ਪਤਾ ਅਤੇ ਸਮਾਂ ਨੋਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ''ਚ ਤੇਜ਼ੀ ਨਾਲ ਫੈਲ ਰਿਹੈ ''ਕੋਰੋਨਾ'', ਸੂਬੇ ''ਚੋਂ ਦੂਜੇ ਤੇ ਦੇਸ਼ ''ਚੋਂ 59ਵੇਂ ਨੰਬਰ ''ਤੇ ਪੁੱਜਾ ਸ਼ਹਿਰ


ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਿੰਡਾਂ ਨੂੰ ਸੀਲ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਨਾਲ ਪਿੰਡਾਂ ਦੀ ਸੁਰੱਖਿਆ ਵੀ ਹੋ ਰਹੀ ਹੈ ਤੇ ਪਿੰਡ ਅੰਦਰ ਕੋਈ ਅਣਜਾਣ ਵਿਅਕਤੀ ਵੀ ਨਹੀਂ ਆ ਰਿਹਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਹ ਖੁਦ ਵੀ ਅੰਤਰ ਜ਼ਿਲਾ ਨਾਕਿਆਂ ਸਮੇਤ ਜ਼ਿਲੇ 'ਚ ਵੱਖ-ਵੱਖ ਥਾਈਂ ਲਗਾਤਾਰ ਚੈਕਿੰਗ ਕਰ ਰਹੇ ਹਨ ਅਤੇ ਸਮੂਹ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਚੌਕਸੀ ਨਾਲ ਕਰਫਿਊ ਅਤੇ ਲਾਕ ਡਾਊਨ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਕਾਰਜਸ਼ੀਲ ਹਨ। ਡਾ. ਸੰਦੀਪ ਗਰਗ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ ਘਰਾਂ ਵਿਚ ਰਹਿ ਕੇ ਪੁਲਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਲਗਾਤਾਰ ਪਿੰਡਾਂ 'ਚ ਜਾ ਰਹੀਆਂ ਹਨ ਅਤੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਜਾਵੇ।

ਇਹ ਵੀ ਪੜ੍ਹੋ: ASI ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ

ਡਿਪਟੀ ਕਮਿਸ਼ਨਰ ਵੱਲੋਂ ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਸੰਗਰੂਰ (ਸਿੰਗਲਾ)— ਜ਼ਿਲਾ ਕੁਲੈਕਟਰ ਘਨਸ਼ਿਆਮ ਥੋਰੀ ਵੱਲੋਂ ਜ਼ਿਲਾ ਸੰਗਰੂਰ 'ਚ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਤੇਜ਼ ਹਨੇਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾੜੀ ਦੀ ਫਸਲ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਰੋਜ਼ਾਨਾ ਪਟਵਾਰੀ ਵੱਲੋਂ ਖੇਤ ਮਾਲਕ, ਕਾਸ਼ਤਕਾਰ, ਸਰਪੰਚ ਅਤੇ ਨੰਬਰਦਾਰ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ ।ਹੁਕਮਾਂ 'ਚ ਕਿਹਾ ਗਿਆ ਹੈ ਕਿ ਖਰਾਬੇ ਸਬੰਧੀ ਫੀਲਡ ਕਾਨੂੰਗੋ ਅਤੇ ਹਲਕਾ ਮਾਲ ਅਫਸਰ 100 ਪ੍ਰਤੀਸ਼ਤ, ਉੱਪ ਮੰਡਲ ਮੈਜਿਸਟਰੇਟ 50ਫੀਸਦੀ ਪੜਤਾਲ ਕਰਨ ਦੇ ਜ਼ਿੰਮੇਵਾਰ ਹੋਣਗੇ।

PunjabKesari
ਥੋਰੀ ਨੇ ਕਿਹਾ ਕਿ ਇਹ ਗਿਰਦਾਵਰੀ ਇਕ ਹਫਤੇ ਦੇ ਅੰਦਰ ਅੰਦਰ ਮੁਕੰਮਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਮੇਂ ਸਿਰ ਦੇਣ ਲਈ ਅਗਲੀ ਕਾਰਵਾਈ ਜਲਦੀ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਉੱਪ ਮੰਡਲ ਮੈਜ਼ਿਸਟਰੇਟ, ਫੀਲਡ ਕਾਨੂੰਗੋ ਅਤੇ ਹਲਕਾ ਮਾਲ ਅਫਸਰ ਨੂੰ ਇਸਦੀ ਪੜਤਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਗਿਰਦਾਵਰੀ ਦੇ ਕਾਰਜ਼ ਦੀ ਉਨ੍ਹਾਂ ਦੇ ਦਫਤਰ ਵੱਲੋਂ ਵੀ ਰੈਂਡਮ ਚੈਕਿੰਗ ਕੀਤੀ ਜਾਵੇਗੀ। ਗਿਰਦਾਵਰੀ ਖਤਮ ਹੋਣ ਉਪਰੰਤ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤੁਰੰਤ ਡੀ. ਸੀ. ਦਫਤਰ ਦੀ ਡੀ. ਆਰ. ਏ (ਟੀ) ਸ਼ਾਖਾ ਨੂੰ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦੇ ਮਰੀਜ਼ ਦੀਪਕ ਸ਼ਰਮਾ ਨੇ ਖੋਲ੍ਹੀ ਪੋਲ, ਦੱਸਿਆ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ

ਇਹ ਵੀ ਪੜ੍ਹੋ: ਨਿਊਯਾਰਕ 'ਚ ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਇਕ ਹੋਰ ਪੰਜਾਬੀ ਦੀ ਮੌਤ​​​​​​​


shivani attri

Content Editor

Related News