ਕੋਰੋਨਾ ਦਾ ਕਹਿਰ : ਫਿਰੋਜ਼ਪੁਰ ’ਚ 2 ਅਤੇ ਫਾਜ਼ਿਲਕਾ ’ਚ 5 ਲੋਕਾਂ ਦੀ ਮੌਤ

Wednesday, Jun 02, 2021 - 12:45 PM (IST)

ਫਿਰੋਜ਼ਪੁਰ/ਫਾਜ਼ਿਲਕਾ/ਅਬੋਹਰ (ਮਲਹੋਤਰਾ, ਕੁਮਾਰ, ਭੁੱਲਰ, ਖੁੱਲਰ, ਨਾਗਪਾਲ, ਬਜਾਜ, ਬੰਟੀ, ਸੁਨੀਲ): ਦੇਸ਼ ਭਰ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਕਾਰਨ ਦਿਨ ਪ੍ਰਤੀ ਦਿਨ ਲੋਕ ਜਾਨ ਗਵਾ ਰਹੇ ਹਨ। ਜਿਸਦੇ ਚਲਦੇ ਅੱਜ ਫਿਰੋਜ਼ਪੁਰ ’ਚ 2 ਅਤੇ ਫਾਜ਼ਿਲਕਾ ’ਚ 5 ਲੋਕਾਂ ਦੀ ਮੌਤ ਹੋ ਗਈ ਹੈ।ਜ਼ਿਲ੍ਹਾ ਫਿਰੋਜ਼ਰਪੁਰ ’ਚ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਕੋਰੋਨਾ ਟੈਸਟ ਰਿਪੋਰਟ ਅਨੁਸਾਰ ਬਲਾਕ ਗੁਰੂਹਰਸਹਾਏ ’ਚ 73 ਸਾਲ ਦੇ ਵਿਅਕਤੀ ਅਤੇ ਬਲਾਕ ਫਿਰੋਜ਼ਪੁਰ ਅਰਬਨ ’ਚ 66 ਸਾਲ ਦੀ ਔਰਤ ਦੀ ਮੌਤ ਹੋਈ ਹੈ। 87 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਹਨ, ਜਦਕਿ 155 ਪੁਰਾਣੇ ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਕੁੱਲ 12829 ਪਾਜ਼ੇਟਿਵ ਕੇਸ ਮਿਲ ਚੁੱਕੇ ਹਨ। ਇਨ੍ਹਾਂ ’ਚੋਂ 10954 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਤੇ 403 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ 1472 ਹੈ।

ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਮੰਗਲਵਾਰ ਨੂੰ 94 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 2184 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 14649 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 5,69,756 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਬਿਮਾਰੀ ਨੂੰ ਅੱਜ 5039 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,21,663 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 33,444 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 


Shyna

Content Editor

Related News