ਕੋਰੋਨਾ ਸਖ਼ਤੀ ਦੇ ਪਹਿਲੇ ਦਿਨ ਹੀ ਕੈਪਟਨ ਦੀ ਆਮਦ ਮੌਕੇ ਨਿਯਮਾਂ ਦੀਆਂ ਉਡੀਆਂ ਧੱਜੀਆਂ

Tuesday, Jan 04, 2022 - 04:43 PM (IST)

ਕੋਰੋਨਾ ਸਖ਼ਤੀ ਦੇ ਪਹਿਲੇ ਦਿਨ ਹੀ ਕੈਪਟਨ ਦੀ ਆਮਦ ਮੌਕੇ ਨਿਯਮਾਂ ਦੀਆਂ ਉਡੀਆਂ ਧੱਜੀਆਂ

ਭਵਾਨੀਗੜ੍ਹ (ਵਿਕਾਸ) : ਸੂਬੇ 'ਚ ਕੋਰੋਨਾ ਅਤੇ ਓਮੀਕ੍ਰੋਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮੰਗਲਵਾਰ ਦਿਨ ਚੜਦੇ ਸਾਰ ਸੂਬੇ 'ਚ ਨਾਈਟ ਕਰਫਿਊ ਲਗਾਉਣ ਅਤੇ ਵਿੱਦਿਅਕ ਅਦਾਰਿਆਂ ਆਦਿ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਜਦ ਕਿ ਇਸ ਸਭ ਦੇ ਵਿਚਕਾਰ ਅੱਜ ਪਹਿਲੇ ਦਿਨ ਹੀ ਸਰਕਾਰ ਦੀਆਂ ਇਨ੍ਹਾਂ ਅਪੀਲਾਂ ਦੇ ਬਾਵਜੂਦ ਭਵਾਨੀਗੜ੍ਹ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਮੌਕੇ ਉਨ੍ਹਾਂ ਦੇ ਸਵਾਗਤ ਦੇ ਲਈ ਹੋਏ ਭਾਰੀ ਇੱਕਠ ਦੌਰਾਨ ਸ਼ੋਸ਼ਲ ਡਿਸਟੈਂਸਿੰਗ ਦੀਆਂ ਜੰਮ ਕੇ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ।

PunjabKesari

ਜ਼ਿਕਰਯੋਗ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਜਾਣ ਵੇਲੇ ਭਵਾਨੀਗੜ੍ਹ 'ਚੋਂ ਦੀ ਹੋ ਕੇ ਲੰਘਣਾ ਸੀ ਜਿਸ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਤੇ ਜੋਸ਼ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਕੈਪਟਨ ਦਾ ਇੱਥੇ ਅਨਾਜ ਮੰਡੀ ਨੇੜੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

PunjabKesari

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਮਰਥਕਾਂ ਤੇ ਪਾਰਟੀ ਵਰਕਰਾਂ ਦਾ ਪਿਆਰ ਕਬੂਲਣ ਲਈ ਆਪਣੀ ਕਾਰ 'ਚੋਂ ਹੇਠਾਂ ਉਤਰਣ ਦੀ ਕੋਸ਼ਿਸ਼ ਕੀਤੀ ਪਰੰਤੂ ਭਾਰੀ ਇਕੱਠ ਕਾਰਨ ਉਹ ਗੱਡੀ 'ਚੋਂ ਨਾ ਉਤਰ ਸਕੇ ਤੇ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਬਠਿੰਡਾ ਵੱਲ ਨੂੰ ਰਵਾਨਾ ਹੋ ਗਏ। ਅੱਜ ਦੇ ਇਕੱਠ ਦੌਰਾਨ ਜ਼ਿਆਦਾਤਰ ਲੋਕ ਬਿਨਾਂ ਮਾਸਕ ਅਤੇ ਸ਼ੋਸ਼ਲ ਡਿਸਟੈਂਸਿੰਗ ਆਦਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ 'ਚ ਕੁਤਾਹੀ ਵਰਤਦੇ ਦਿਖਾਈ ਦਿੱਤੇ।


author

Aarti dhillon

Content Editor

Related News