ਕੋਰੋਨਾ ਮਹਾਂਮਾਰੀ ਨਾਲ 2 ਦੀ ਮੌਤ

4/10/2021 12:28:35 PM

ਬਠਿੰਡਾ (ਵਰਮਾ): ਕੋਰੋਨਾ ਮਹਾਂਮਾਰੀ ਨਾਲ 2 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁਸ਼ਟ ਆਸ਼ਰਮ ਵਿਚ ਕੋਰੋਨਾ ਪਾਜ਼ੇਟਿਵ ਇਕਾਂਤਵਾਸ ਵਿਚ ਰਹਿ ਰਹੇ 65 ਸਾਲਾ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ।ਇਸ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਰਾ ਦੇ ਮੁੱਖ ਦਫ਼ਤਰ ਵਿਚ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਕੋਰੋਨਾ ਵਾਲੰਟੀਅਰ ਟੀਮ ਦੇ ਗੌਤਮ ਗੋਇਲ, ਜੱਗਾ ਸਹਾਰਾ, ਸੰਦੀਪ ਗਿੱਲ, ਮਨੀ ਕਰਨ ਅਤੇ ਰਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਕੁਸ਼ਟ ਆਸਰਮ ਤੋਂ ਲਾਸ਼ ਨੂੰ ਪੈਕ ਕਰਕੇ ਸਥਾਨਕ ਸ਼ਮਸ਼ਾਨਘਾਟ ਪਹੁੰਚਾਈ, ਜਿੱਥੇ ਰਾਤ 8.30 ਵਜੇ ਪਰਿਵਾਰ ਦੀ ਮੌਜੂਦਗੀ ਵਿਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਦਾਖਲ ਕੋਰੋਨਾ ਪਾਜ਼ੇਟਿਵ 50 ਸਾਲਾ ਵਾਸੀ ਸੇਮਾ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ 26 ਮਾਰਚ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਦਾਖਲ ਕਰਵਾਇਆ ਸੀ। ਸਥਿਤੀ ਖ਼ਰਾਬ ਹੋਣ ਕਾਰਨ 8 ਅਪ੍ਰੈਲ ਦੀ ਰਾਤ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਵਾਲੰਟੀਅਰ ਬਠਿੰਡਾ ਤੋਂ ਫਰੀਦਕੋਟ ਮੈਡੀਕਲ ਕਾਲਜ ਪਹੁੰਚੇ। ਜਿੱਥੇ ਲਾਸ਼ ਨੂੰ ਲਿਆ ਕੇ ਪਿੰਡ ਸੇਮਾ ਪਹੁੰਚੇ ਅਤੇ ਪਰਿਵਾਰ ਦੀ ਮੌਜੂਦਗੀ ਵਿਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ।


Shyna

Content Editor Shyna