ਫਿਰੋਜ਼ਪੁਰ ਦੇ ਪਿੰਡ ਨੋਰੰਗ ਕੇ ਦਾ ਕਾਂਗਰਸੀ ਸਰਪੰਚ ਹੈਰੋਇਨ ਸਮੇਤ ਕਾਬੂ

04/09/2021 10:50:58 AM

ਫਿਰੋਜ਼ਪੁਰ (ਹਰਚਰਨ,ਬਿੱਟੂ): ਨਸ਼ੇ ਨੂੰ 4 ਹਫਤੇ ਵਿਚ ਖ਼ਤਮ ਕਰਨ ਵਾਲੀ ਸਰਕਾਰ ਹੁਣ 4 ਸਾਲ ਦੇ ਰਾਜ ਦੌਰਾਨ ਨਸ਼ਾ ਖ਼ਤਮ ਕਰਨ ਦੀ ਬਜਾਏ ਖ਼ੁਦ ਹੀ ਨਸ਼ੇ ਦੀ ਦਲਦਲ ’ਚ ਫਸੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਦੇ ਸਰਪੰਚ ਅਤੇ ਲੀਡਰਾਂ ਨਾਲ ਨੇੜਤਾ ਰੱਖਣ ਵਾਲੇ ਧੜਲੇ ਨਾਲ ਨਸ਼ਾ ਵੇਚਦੇ ਦਿਖਾਈ ਦੇ ਰਹੇ ਹਨ। ਜਿਸ ਦੀ ਮਿਸਾਲ ਮੋਗਾ ਫਿਰੋਜ਼ਪੁਰ ਰੋਡ ’ਤੇ 800 ਗ੍ਰਾਮ ਹੈਰੋਇਨ ਸਮੇਤ 2 ਤਸਕਰਾਂ ਨੂੰ ਮੋਗਾ ਪੁਲਸ ਵਲੋ ਕਾਬੂ ਕਰਨ ਤੇ ਮਿਲੀ। ਜਿਸ ’ਚ ਕਾਂਗਰਸੀ ਸਰਪੰਚ ਲਵਪ੍ਰੀਤ ਸਿੰਘ ਲਵੀ ਪੁੱਤਰ ਅਮਰੀਕ ਸਿੰਘ ਪਿੰਡ ਨੋਰੰਗ ਕੇ ਸਿਆਲ ਅਤੇ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਭਜਨ ਸਿੰਘ ਵਾਸੀ ਆਲੇ ਵਾਲਾ ਸ਼ਾਮਲ ਹਨ। ਜਿਨ੍ਹਾਂ ਦਾ ਥਾਣਾ ਸਦਰ ਮੋਗਾ ਵਿਖੇ ਮੁਕਦਮਾਂ ਨੰ: 33 ਮਿਤੀ 6 ਅਪ੍ਰੈਲ 2021 ਦਰਜ ਹੈ। ਇਹ ਤਸਕਰ ਹਲਕਾ ਦਿਹਾਤੀ ਦੇ ਵਧਾਇਕ ਸਤਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਦੇ ਨਜ਼ਦੀਕੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ

PunjabKesari

ਇਸ ਸਬੰਧੀ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਰੀ ਦਿੱਤੀ ਕਿ ਉਕਤ ਨਸ਼ਾ ਤਸਕਰ ਇਨੋਵਾ ਗੱਡੀ ਪੀ.ਬੀ.29 ਐਮ. 0600 ਤੇ ਨਸ਼ਾ ਲੈ ਕੇ ਜਾ ਰਹੇ ਸਨ, ਜਿਨ੍ਹਾਂ ਨੂੰ ਮੋਗਾ ਪੁਲਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਗੱਡੀ ਲਾਡੀ ਗਹਿਰੀ ਦੇ ਭਤੀਜਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਮਨੀ ਗਹਿਰੀ ਛੋਟੇ ਭਰਾ ਜੋ ਮਨਪ੍ਰੀਤ ਸਿੰਘ ਪੁੱਤਰ ਸ਼ੇਰਾ ਗਹਿਰੀ ਦੇ ਨਾਮ ਤੇ ਰਜਿਸਟਰ ਹੈ।ਇਨ੍ਹਾਂ ਕਿਹਾ ਹੈ ਇੱਥੋਂ ਸਾਫ਼ ਪਤਾ ਲੱਗਦਾ ਹੈ। ਕਾਂਗਰਸ ਦੇ ਨਸ਼ਾ ਤਸਕਰਾਂ ਨਾਲ ਗੂੜ੍ਹੇ ਹੱਥ ਹਨ ਅਤੇ ਕਾਂਗਰਸ ਸਰਕਾਰ ਵਿਚ ਮੋਟੀ ਕਮਾਈ ਕਰ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਹੇ ਹਨ।

ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ

ਨੋਟ: ਇਸ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ’ਚ ਦਿਓ ਜਵਾਬ


Shyna

Content Editor

Related News