ਸਿੱਧੂ ਪਰਿਵਾਰ ਦੇ ਵਿਹੜੇ ''ਚ ਪੁੱਤਰ ਦੀ ਦਾਤ ''ਤੇ ਕਾਂਗਰਸੀ ਬਾਗੋ-ਬਾਗ, ਲੱਡੂ ਵੰਡ ਮਨਾਈ ਖੁਸ਼ੀ
Tuesday, Mar 19, 2024 - 12:59 AM (IST)

ਬੁਢਲਾਡਾ (ਬਾਂਸਲ) - ਪ੍ਰਸਿੱਧ ਪੰਜਾਬੀ ਗਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਮਰਹੂਮ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੁਸੇਵਾਲਾ ਦੇ ਮਾਤਾ ਚਰਨ ਕੌਰ ਕੋਲ ਨਵਜੰਮੇ ਬੱਚੇ ਦੀ ਖੁਸ਼ੀ ਵਿੱਚ ਜਿੱਥੇ ਪਰਿਵਾਰ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਥੇ ਕਾਂਗਰਸ ਪਾਰਟੀ ਅਤੇ ਸ਼ੁੱਭਦੀਪ ਸਿੰਘ ਦੇ ਸ਼ੁੱਭਚਿੰਤਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਜਿਸ ਤਹਿਤ ਅੱਜ ਸ਼ਹਿਰ ਦੇ ਪੀ.ਐਨ.ਬੀ. ਰੋਡ ਵਿਖੇ ਬਲਾਕ ਕਾਂਗਰਸੀ ਪ੍ਰਧਾਨ ਤਰਜੀਤ ਸਿੰਘ ਚਹਿਲ ਦੀ ਅਗਵਾਈ ਹੇਠ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਸ਼੍ਰੀਨਗਰ 'ਚ ਲਾਇਸੈਂਸੀ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ, ਹੁਕਮ ਜਾਰੀ
ਉਨ੍ਹਾਂ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਕਾਫੀ ਮਾਯੂਸੀ ਦੇ ਆਲਮ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸਨ। ਪ੍ਰੰਤੂ ਹੁਣ ਸਿੱਧੂ ਪਰਿਵਾਰ ਦੇ ਵਿਹੜੇ ਵਿੱਚ ਮੁੜ ਖੁਸ਼ੀਆ ਵਾਪਿਸ ਪਰਤੀਆਂ ਹਨ। ਉਨ੍ਹਾਂ ਬਲਕੌਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਧੂ ਦੀ ਤਰ੍ਹਾਂ ਆਪਜੀ ਦਾ ਇਹ ਪੁੱਤਰ ਸੰਸਾਰ ਭਰ ਵਿੱਚ ਨਾਮ ਰੋਸ਼ਨ ਕਰੇਗਾ। ਇਸ ਮੌਕੇ ਸਾਬਕਾ ਚੇਅਰਮੈਨ ਖੇਮ ਸਿੰਘ ਜਟਾਣਾ, ਰਾਕੇਸ਼ ਕੁਮਾਰ ਬੱਗਾ, ਲਵਲੀ ਬੌੜਾਵਾਲੀਆਂ, ਸੁਖਚੈਨ ਸਿੰਘ ਬੋੜਾਵਾਲ, ਜੋਨੀ ਚਾਹਤ, ਮੁਨੀਸ਼ ਕੁਮਾਰ, ਦਰਸ਼ਨ ਗੁਰਨੇ, ਵਿੱਕੀ ਬੋੜਾਵਾਲੀਆਂ, ਸੰਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ - ਤੇਲੰਗਾਨਾ ਦੇ ਰਾਜਪਾਲ ਨੇ ਦਿੱਤਾ ਅਸਤੀਫਾ, ਕਿਹਾ- ਕਰਨਾ ਚਾਹੁੰਦੀ ਹਾਂ ਜਨਤਾ ਦੀ ਸੇਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e