ਰਿਹਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਮਾਨਸਾ ਆਉਣ ’ਤੇ ਪੱਬਾਂ ਭਾਰ ਹੋਏ ਕਾਂਗਰਸੀ
Tuesday, Apr 04, 2023 - 11:50 AM (IST)

ਮਾਨਸਾ/ਬੁਢਲਾਡਾ (ਸੰਦੀਪ ਮਿੱਤਲ, ਮਨਜੀਤ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮਾਨਸਾ ਆਉਣ ’ਤੇ ਕੈਂਚੀਆਂ ਚੌਕ ਵਿਖੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਅਗਵਾਈ ਵਿਚ ਕਾਂਗਰਸੀਆਂ ਵੱਲੋਂ ਉਨ੍ਹਾਂ ਦਾ ਭਰਵ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਬੇਸ਼ੱਕ ਨਵਜੋਤ ਸਿੰਘ ਸਿੱਧੂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਸਨ ਪਰ ਇਸ ਦੌਰਾਨ ਕਾਂਗਰਸੀ ਵੀ ਉਨ੍ਹਾਂ ਦੇ ਨਾਲ ਪੱਬਾਂ ਭਾਰ ਦੇਖੇ ਗਏ। ਕਾਂਗਰਸੀਆਂ ਨੇ ਉਨ੍ਹਾਂ ਦੀ ਕੈਂਚੀਆਂ ਚੌਕ ਵਿਖੇ ਉਡੀਕ ਕੀਤੀ ਅਤੇ ਫਿਰ ਉਨ੍ਹਾਂ ਨਾਲ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਲੰਮੇ ਸਮੇਂ ਬਾਅਦ ਕਾਂਗਰਸੀ ਉਤਸ਼ਾਹਿਤ ਦੇਖੇ ਗਏ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਨੇੜੇ ਹੋਣ ਲਈ ਜ਼ੋਰ ਅਜਮਾਇਸ਼ ਕੀਤੀ ਅਤੇ ਉਨ੍ਹਾਂ ਦੇ ਰਵਾਨਾ ਹੋਣ ਤਕ ਕਾਂਗਰਸੀ ਉਨ੍ਹਾਂ ਨਾਲ ਹੀ ਮੌਜੂਦ ਰਹੇ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ ’ਚ ਗੱਡੇ ਝੰਡੇ, ਜਰਮਨ ਪੁਲਸ 'ਚ ਭਰਤੀ ਹੋਈ ਰੁੜਕਾ ਕਲਾਂ ਦੀ ਜੈਸਮੀਨ
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਬੁਢਲਾਡਾ ਹਲਕੇ ਦੇ ਕਾਂਗਰਸੀ ਨੇਤਾ ਰਣਜੀਤ ਸਿੰਘ ਦੋਦੜਾ ਨੂੰ ਥਾਪੜਾ ਦਿੱਤਾ ਅਤੇ ਸਿੱਧੂ ਦੇ ਰਿਹਾਅ ਹੋਣ ਦੀ ਖ਼ੁਸ਼ੀ ਵਿਚ ਜਿਨ੍ਹਾਂ ਕਾਂਗਰਸੀਆਂ ਨੇ ਲੱਡੂ ਵੰਡੇ। ਉਨ੍ਹਾਂ ਦਾ ਨਵਜੋਤ ਸਿੱਧੂ ਨੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਰਣਜੀਤ ਦੋਦੜਾ ਨੇ ਬੀਤੀ ਕੱਲ੍ਹ ਹਲਕਾ ਬੁਢਲਾਡਾ ਵਿਚ ਨਵਜੋਤ ਸਿੰਘ ਸਿੱਧੂ ਦੇ ਰਿਹਾਅ ਹੋਣ ਤੋਂ ਬਾਅਦ ਖ਼ੁਸ਼ੀ ਵਿਚ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਲੱਡੂ ਵੰਡੇ ਸਨ ਅਤੇ ਕਾਂਗਰਸ ਹਾਈਕਮਾਨ ਤੋਂ ਮੰਗ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੇ ਅਹੁਦੇ ’ਤੇ ਬਿਠਾਇਆ ਜਾਵੇ, ਜਿਨ੍ਹਾਂ ਦੀ ਅਗਵਾਈ ਵਿਚ ਕਾਂਗਰਸੀ ਇਕਜੁਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਸਕਣ। ਇਸ ਦੌਰਾਨ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਵਰਕਰਾਂ ਵਿਚ ਨਵੀਂ ਜਾਨ ਪਾਈ ਹੈ ਅਤੇ ਇਸ ਨਾਲ ਵਰਕਰ ਉਤਸ਼ਾਹਿਤ ਹੋ ਚੁੱਕੇ ਹਨ। ਲਾਜ਼ਮੀ ਹੈ ਕਿ ਆਉਂਦੇ ਸਮੇਂ ਵਿਚ ਕਾਂਗਰਸ ਮਜ਼ਬੂਤ ਪਾਰਟੀ ਬਣ ਕੇ ਪੰਜਾਬ ਦੀ ਅਗਵਾਈ ਕਰੇਗੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਸੂਬੇ ਦੇ ਇਨ੍ਹਾਂ 4 ਸ਼ਹਿਰਾਂ 'ਚ ਜਲਦ ਸ਼ੁਰੂ ਹੋਵੇਗੀ 'CM ਦੀ ਯੋਗਸ਼ਾਲਾ'
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।