''ਕਾਂਗਰਸ ਸਰਕਾਰ ਦੀ ਘਰ-ਘਰ ਨੌਕਰੀ ਦੀ ਪੋਲ ਖੁੱਲੀ''

Tuesday, Jan 22, 2019 - 11:14 PM (IST)

''ਕਾਂਗਰਸ ਸਰਕਾਰ ਦੀ ਘਰ-ਘਰ ਨੌਕਰੀ ਦੀ ਪੋਲ ਖੁੱਲੀ''

ਚੰਡੀਗੜ੍ਹ,(ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਕਿਹਾ ਕਿ ਕਾਂਗਰਸ ਸਰਕਾਰ ਦੇ 'ਘਰ ਘਰ ਨੌਕਰੀ' ਵਾਲੇ ਡਰਾਮੇ ਦੀ ਪੂਰੀ ਤਰ੍ਹਾਂ ਪੋਲ ਖੁੱਲ੍ਹ ਚੁੱਕੀ ਹੈ, ਕਿਉਂਕਿ ਕੱਲ ਇਸ ਵੱਲੋਂ ਲੁਧਿਆਣਾ 'ਚ ਲਾਏ ਗਏ ਰੋਜ਼ਗਾਰ ਮੇਲੇ 'ਚ ਹਿੱਸਾ ਲੈਣ ਲਈ ਇਕ ਵੀ ਨੌਜਵਾਨ ਨਹੀਂ ਪੁੱਜਿਆ। ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨੌਜਵਾਨਾਂ ਨੇ ਰੋਜ਼ਗਾਰ ਮੇਲੇ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਕਾਂਗਰਸ ਸਰਕਾਰ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ। ਇਨ੍ਹਾਂ ਰੋਜ਼ਗਾਰ ਮੇਲਿਆਂ 'ਚ ਨੌਜਵਾਨਾਂ ਨੂੰ ਬਹੁਤ ਹੀ ਭੈੜਾ ਤਜਰਬਾ ਹੋਇਆ ਹੈ। ਉਨ੍ਹਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦੀ ਪੇਸ਼ਕਸ਼ ਨਹੀਂ ਕੀਤੀ ਗਈ। ਸਰਕਾਰੀ ਸੈਕਟਰ ਵਾਸਤੇ ਸਰਕਾਰ ਵੱਲੋਂ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਨਹੀਂ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਕੱਲ ਦੇ ਰੋਜ਼ਗਾਰ ਮੇਲੇ 'ਚ ਇਕ ਵੀ ਨੌਜਵਾਨ ਨਹੀਂ 
ਪਹੁੰਚਿਆ।



 


Related News