ਪੁਲਸ ਕਮਿਸ਼ਨਰ ਦੇ ਨਾਨਵੈੱਜ ਦੀਅਾਂ ਦੁਕਾਨਾਂ ਬੰਦ ਕਰਨ ਦੇ ਦਿੱਤੇ ਹੁਕਮ ਦੀ ਨਹੀਂ ਹੋਈ ਪਾਲਣਾ

Thursday, Oct 25, 2018 - 06:18 AM (IST)

ਪੁਲਸ ਕਮਿਸ਼ਨਰ ਦੇ ਨਾਨਵੈੱਜ ਦੀਅਾਂ ਦੁਕਾਨਾਂ ਬੰਦ ਕਰਨ ਦੇ ਦਿੱਤੇ ਹੁਕਮ ਦੀ ਨਹੀਂ ਹੋਈ ਪਾਲਣਾ

ਲੁਧਿਆਣਾ, (ਰਿਸ਼ੀ)- ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਦੇ ਪਵਿੱਤਰ ਪ੍ਰਗਟ ਦਿਵਸ ਦੇ ਸਬੰਧ ’ਚ ਮੰਗਲਵਾਰ ਅਤੇ ਬੁੱਧਵਾਰ ਨੂੰ ਕਮਿਸ਼ਨਰੇਟ ਇਲਾਕੇ ਵਿਚ ਨਾਨ-ਵੈੱਜ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਸਨ ਪਰ ਬੁੱਧਵਾਰ ਨੂੰ ਜਦੋਂ ‘ਜਗ ਬਾਣੀ’ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਸੀ. ਪੀ. ਦੇ  ਹੁਕਮਾਂ ਦਾ ਜ਼ਮੀਨੀ ਪੱਧਰ ’ਤੇ ਜਾ ਰਹੀ ਪਾਲਣਾ ਦਾ ਸੱਚ ਸਾਹਮਣੇ ਆਇਆ। ਵੱਖ-ਵੱਖ ਇਲਾਕਿਆਂ ’ਚ ਖੁੱਲ੍ਹੀਆਂ ਨਾਨ-ਵੈੱਜ ਦੁਕਾਨਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਥਾਣਾ ਪੁਲਸ ਦੇ ਨਾਲ ਸੈਟਿੰਗ ਕਰ ਕੇ ਦੁਕਾਨਦਾਰਾਂ ਵਲੋਂ ਪੁਲਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ। 
 ਨਾਨ-ਵੈੱਜ ਦੁਕਾਨਾਂ ਬੰਦ ਕਰਵਾਉਣ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਇਸ ਦੀ ਜਾਂਚ ਵੀ ਕਰਵਾਈ ਜਾਣੀ ਚਾਹੀਦੀ ਸੀ ਅਤੇ ਥਾਣਾ ਪੁਲਸ ਦੀ ਡਿਊਟੀ ਲਾਉਣੀ ਚਾਹੀਦੀ ਸੀ ਕਿ ਚੈਕਿੰਗ ਕਰ ਕੇ ਕਾਰਵਾਈ ਕਰੇ। ਦੁਕਾਨਾਂ ਖੋਲ੍ਹਣ ਵਾਲੇ ਹਰ ਮਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
    - ਵਿਜੇ ਦਾਨਵ, ਮੁੱਖ ਸੰਚਾਲਕ, ਭਾਵਾਧਸ।


Related News