ਠੰਡ ਤੇ ਸੀਤ ਲਹਿਰ ਦਾ ਕਹਿਰ ਜਾਰੀ

02/07/2020 9:16:35 PM

ਚੰਡੀਗੜ੍ਹ, (ਯੂ. ਐੱਨ. ਆਈ.)— ਪੱਛਮ ਉੱਤਰੀ ਖੇਤਰ 'ਚ ਆਉਂਦੇ 2 ਦਿਨਾਂ ਤਕ ਠੰਡ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਰਹਿਣ ਤੇ ਪੰਜਾਬ 'ਚ ਕਿਤੇ-ਕਿਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਅਗਲੇ 5 ਦਿਨ ਮੌਸਮ ਖੁਸ਼ਕ ਰਹੇਗਾ ਤੇ ਅਗਲੇ 48 ਘੰਟਿਆਂ ਦੌਰਾਨ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਹੱਡ-ਚੀਰਵੀਂ ਠੰਡ ਕਾਰਣ ਨਾਰਨੌਲ, ਕਰਨਾਲ, ਹਲਵਾਰਾ ਦਾ ਪਾਰਾ 3 ਡਿਗਰੀ ਤੇ ਹਿਸਾਰ, ਲੁਧਿਆਣਾ, ਪਟਿਆਲਾ, ਆਦਮਪੁਰ, ਬਠਿੰਡਾ ਦਾ ਪਾਰਾ 4 ਡਿਗਰੀ ਰਿਹਾ। ਉਥੇ ਹੀ ਚੰਡੀਗੜ੍ਹ 6 ਡਿਗਰੀ, ਅੰਬਾਲਾ, ਰੋਹਤਕ ਅਤੇ ਅੰਮ੍ਰਿਤਸਰ 5, ਭਿਵਾਨੀ, ਪਠਾਨਕੋਟ ਅਤੇ ਦਿੱਲੀ 6, ਸ਼੍ਰੀਨਗਰ ਸਿਫਰ ਤੋਂ ਘੱਟ 2 ਡਿਗਰੀ ਅਤੇ ਜੰਮੂ ਦਾ ਪਾਰਾ 6 ਡਿਗਰੀ ਰਿਹਾ। ਹਿਮਾਚਲ ਪ੍ਰਦੇਸ਼ 'ਚ ਪ੍ਰਚੰਡ ਸੀਤ ਲਹਿਰ ਦਾ ਕਹਿਰ ਬਣਿਆ ਹੋਇਆ ਹੈ। ਸ਼ਿਮਲਾ ਅਤੇ ਮਨਾਲੀ ਦਾ ਪਾਰਾ ਸਿਫਰ ਤੋਂ ਘੱਟ 1 ਡਿਗਰੀ, ਕਲਪਾ ਸਿਫਰ ਤੋਂ ਘੱਟ 7, ਧਰਮਸ਼ਾਲਾ 9, ਭੁੰਤਰ 6, ਮੰਡੀ 5, ਸੁੰਦਰ ਨਗਰ 5, ਊਨਾ 5 ਅਤੇ ਸੋਲਨ 'ਚ ਪਾਰਾ 1 ਡਿਗਰੀ ਸੈਲਸੀਅਸ ਰਿਹਾ।


KamalJeet Singh

Content Editor

Related News