ਜ਼ਿਲੇ ਨੂੰ ਮਿਲਿਆ ''ਸਵੱਛ ਭਾਰਤ ਮਿਸ਼ਨ'' (ਗ੍ਰਾਮੀਣ) ਅਧੀਨ ਨੈਸ਼ਨਲ ਐਵਾਰਡ

01/15/2020 11:30:57 AM

ਮੋਗਾ (ਗੋਪੀ ਰਾਊਕੇ): ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਵਧੀਆ ਕਾਰਜ਼ਗੁਜਾਰੀ ਲਈ ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜ਼ਿਲਾ ਮੋਗਾ ਨੂੰ ਨੈਸ਼ਨਲ ਪੱਧਰ 'ਤੇ 'ਸਵੱਛਤਾ ਦਰਪਣ 2020' ਅਵਾਰਡ ਪ੍ਰਦਾਨ ਕੀਤਾ ਗਿਆ। ਇਹ ਅਵਾਰਡ ਡਿਪਟੀ ਕਮਿਸ਼ਨਰ ਸੰਦੀਪ ਹੰਸ, ਆਈ. ਏ. ਐੱਸ. ਅਤੇ ਜਸਵਿੰਦਰ ਸਿੰਘ ਚਾਹਲ, ਜ਼ਿਲਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਗਾ ਨੂੰ 12 ਜਨਵਰੀ 2020 ਨੂੰ ਨਵੀਂ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ਆਮਿਰ ਖਾਨ ਫਾਊਂਡੇਸ਼ਨ, ਪਾਣੀ ਫਾਊਂਡੇਸ਼ਨ, ਪਰਮੇਸ਼ਵਰਨ ਅਈਅਰ, ਸਕੱਤਰ ਡੀ. ਡਬਲਯੂ. ਐੱਸ. ਐੱਸ. ਅਤੇ ਅਰੁਣ ਬਰੋਕਾ, ਵਧੀਕ ਸਕੱਤਰ ਡੀ. ਡਬਲਯੂ. ਐੱਸ. ਐੱਸ., ਮੰਤਰਾਲਾ ਜਲ ਸ਼ਕਤੀ, ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤਾ ਗਿਆ। ਜ਼ਿਲਾ ਮੋਗਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਵਧੀਆ ਕਾਰਜ਼ਗੁਜਾਰੀ ਦਿਖਾਉਣ ਵਾਲੇ ਭਾਰਤ ਦੇ 10 ਜ਼ਿਲਿਆਂ 'ਚ ਸ਼ਾਮਲ ਸੀ। ਇਸ ਮਿਸ਼ਨ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਕੇ ਪਿੰਡਾਂ ਦੀ ਓਪਨ ਡੈਫਾਕੇਸਂਲ ਫ੍ਰੀ (ਓ. ਡੀ. ਐੱਫ.) ਦੀ ਸਥਿਤੀ ਨੂੰ ਬਰਕਰਾਰ ਰੱਖਣਾ ਅਤੇ ਸੋਲਿਡ ਅਤੇ ਲਿਕੁਅਡ ਵੇਸਟ ਮੈਨੇਜਮੈਂਟ ਨੂੰ ਲਾਗੂ ਕਰਨਾ ਹੈ।

ਪਰਮੇਸ਼ਵਰਨ ਅਈਅਰ, ਸਕੱਤਰ ਡੀ. ਡਬਲਯੂ. ਐੱਸ. ਐੱਸ. ਮੰਤਰਾਲਾ ਜਲ ਸ਼ਕਤੀ, ਭਾਰਤ ਸਰਕਾਰ ਨੇ ਮੌਕੇ 'ਤੇ ਆਏ ਹੋਏ ਰਾਜਾਂ ਦੇ ਪ੍ਰਤੀਨਿਧੀਆਂ ਨੂੰ ਉਨ੍ਹਾਂ ਵੱਲੋਂ ਸੈਨੀਟੇਸ਼ਨ ਦੇ ਸਬੰਧ 'ਚ ਕੀਤੇ ਗਏ ਸ਼ਲਾਘਾਯੋਗ ਕੰਮ ਅਤੇ ਯੋਗ ਅਗਵਾਈ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਇਸ ਮੁਹਿੰਮ ਨੂੰ ਬਰਕਰਾਰ ਰੱਖਣ ਸਬੰਧੀ ਯਕੀਨ ਦਿਵਾਇਆ ਗਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਮ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।


Shyna

Content Editor

Related News