ਸੰਗਰੂਰ ਥਾਣੇ ''ਚ ਰਾਜ਼ੀਨਾਮਾ ਕਰਨ ਆਈਆਂ 2 ਧਿਰਾਂ ਵਿਚਾਲੇ ਹੋਈ ਝੜਪ, ਵੀਡੀਓ ਵਾਇਰਲ
Friday, Nov 11, 2022 - 01:17 PM (IST)

ਸੰਗਰੂਰ (ਰਵੀ) : ਸੰਗਰੂਰ ਦੇ ਥਾਣਾ ਲੌਂਗੋਵਾਲ 'ਚ ਪੁਲਸ ਦੀ ਮੌਜੂਦਗੀ 'ਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਝੜਪ ਇੰਨੀ ਜ਼ਿਆਦਾ ਵਧ ਗਈ ਕਿ ਦੋਵਾਂ ਧਿਰਾਂ ਨੇ ਇਕ-ਦੂਜੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਕਿਸੇ ਵਿਵਾਦ ਦੇ ਚੱਲਦਿਆਂ ਰਾਜ਼ੀਨਾਮੇ ਲਈ ਪੁਲਸ ਥਾਣਾ ਲੌਂਗੇਵਾਲ ਆਏ ਹੋਏ ਸਨ। ਕਾਫ਼ੀ ਜਦੋ-ਜਹਿਦ ਤੋਂ ਬਾਅਦ ਜਦੋਂ ਦੋਵਾਂ ਪਾਰਟੀਆਂ 'ਚ ਸਮਝੌਤਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਪੁਲਸ ਦੀ ਮੌਜੂਦਗੀ 'ਚ ਹੀ ਲੜਾਈ ਕਰਨੀ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਡੇਰਾ ਪ੍ਰੇਮੀ ਪ੍ਰਦੀਪ ਦਾ ਸਸਕਾਰ ਕਰਨ ਤੋਂ ਪਰਿਵਾਰ ਦਾ ਇਨਕਾਰ, ਨਾਮ ਚਰਚਾ ਘਰ 'ਚ ਰੱਖੀ ਮ੍ਰਿਤਕ ਦੇਹ
ਇਸ ਸਬੰਧੀ ਗੱਲਬਾਤ ਕਰਦਿਆਂ ਪੁਲਸ ਮੁਲਾਜ਼ਮ ਗਿਆਨ ਸਿੰਘ ਨੇ ਦੱਸਿਆ ਕਿ ਬਹਾਦਰ ਖਾਨ ਵਾਸੀ ਲੌਂਗੋਵਾਲ ਨੇ ਅਮਿਨ ਨਾਂ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ, ਜਿਸ ਦੇ ਚੱਲਦਿਆਂ ਦੋਵਾਂ ਨੂੰ ਥਾਣੇ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜ਼ੀਨਾਮੇ ਕਰਨ ਲਈ ਪੁਲਸ ਕੋਲੋਂ ਕੁਝ ਸਮਾਂ ਮੰਗਿਆ ਅਤੇ ਦੋਵੇਂ ਧਿਰਾਂ ਦੇ ਬੰਦੇ ਇਕ ਪਾਸੇ ਚੱਲ ਗਏ। ਦੇਖਦੇ ਹੀ ਦੇਖਦੇ ਸਮਝੌਤਾ ਨਾ ਹੋਣ 'ਤੇ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਇਕ-ਦੂਜੇ ਨਾਲ ਲੜਣਾ ਸ਼ੁਰੂ ਕਰ ਦਿੱਤਾ। ਪੁਲਸ ਮੁਲਾਜ਼ਮ ਨੇ ਦੱਸਿਆ ਕਿ ਇਸ ਮਾਮਲੇ 'ਚ 3-4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਤੇ ਨਾ ਕਿਤੇ ਪੁਲਸ ਥਾਣੇ ਅੰਦਰ ਅਤੇ ਪੁਲਸ ਦੀ ਮੌਜੂਦਗੀ 'ਚ ਲੜਾਈ ਹੋਣਾ ਇਹ ਬਿਆਨ ਕਰਦਾ ਹੈ ਕਿ ਪੰਜਾਬ ਦੇ ਨੌਜਵਾਨ ਕਿੰਨੇ ਬੇਖੌਂਫ ਹੋ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।