ਬੱਚਿਆਂ ਨੂੰ ਪੌਸ਼ਟਿਕ ਖਾਣਾ ਖਾਣ ਸਬੰਧੀ ਕੀਤਾ ਜਾਗਰੂਕ
Thursday, May 31, 2018 - 10:01 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਸੁਖਪਾਲ ਢਿੱਲੋਂ)—ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਡਾ. ਸੀਮਾ ਗੋਇਲ ਮੈਡੀਕਲ ਅਫ਼ਸਰ ਅਰਬਨ ਪੀ.ਐਚ.ਸੀ. ਸ੍ਰੀ ਮੁਕਤਸਰ ਸਾਹਿਬ ਅਤੇ ਰਜਿੰਦਰ ਭੰਡਾਰੀ ਸੀਨੀਅਰ ਟੀਚਰ ਦੀ ਦੇਖ ਰੇਖ ਹੇਠ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਸਤਰ ਸਾਹਿਬ ਤੋਂ ਪੌਸ਼ਟਿਕ ਖੁਰਾਕ ਜਾਗਰੂਕਤਾ ਮੈਰਾਥਨ 2018 ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਮੁੱਖ ਮਹਿਮਾਨ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਅਤੇ ਮਲਕੀਤ ਸਿੰਘ ਖੋਸਾ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ 500 ਬੱਚਿਆਂ ਦੇ ਕਾਫ਼ਲੇ ਨੂੰ ਹਰੀ ਝੰਡੀ ਦੇ ਕੇ ਮੈਰਾਥਨ ਦੌੜ ਸ਼ੁਰੂ ਕਰਵਾਈ ਗਈ। ਇਸ ਸਮੇਂ ਉਨ੍ਹਾਂ ਦੇ ਨਾਲ ਜ਼ਿਲਾ ਖੇਡ ਅਫ਼ਸਰ ਦਲਜੀਤ ਸਿੰਘ, ਜੋਗਿੰਦਰ ਸਿੰਘ ਅਧਿਆਪਕ, ਗੁਰਤੇਜ਼ ਸਿੰਘ, ਸੁਖਮੰਦਰ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ, ਐਡਵੋਕੇਟ ਸੰਜੀਵ ਗੁਪਤਾ ਅਤੇ ਮਿਸ਼ਜ ਅਨੂ ਗੁਪਤਾ, ਅਮਰਿੰਦਰ ਸਿੰਘ, ਸਿਕੰਦਰ ਸਿੰਘ, ਆਰਟ ਆਫ਼ ਲਿਵਿੰਗ ਦੇ ਮੈਂਬਰ, ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਨੁਮਾਇੰਦ, ਸ਼ਹਿਰ ਨਿਵਾਸੀ ਅਤੇ ਬੱਚੇ ਹਾਜ਼ਰ ਸਨ। ਇਸ ਸਮੇਂ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਡਾ. ਬਰਾੜ ਨੇ ਸਮੂਹ ਹਾਜਰੀਨ ਨੂੰ ਦੱਸਿਆ ਕਿ ਇਸ ਪੌਸ਼ਟਿਕ ਮੈਰਾਥਨ ਦੌੜ ਦਾ ਮੁੱਖ ਮਕਸਦ ਬੱਚਿਆਂ ਨੂੰ ਖਾਣੇ ਵਾਲੇ ਪੈਕਟਾਂ 'ਚ ਮਿਲਦੇ ਮੁਫ਼ਤ ਗਿਫ਼ਟਾਂ ਅਤੇ ਸਕੀਮਾਂ ਤੋਂ ਬਚਾਓਣਾ ਸੀ। ਲਾਲਚ ਵਿੱਚ ਆ ਕੇ ਬੱਚੇ ਦਿਨ ਰਾਤ ਇਸ ਨੂੰ ਹੀ ਆਪਣਾ ਭੋਜਨ ਸਮਝ ਬੈਠੇ ਹਨ, ਜਿਸ ਕਰਕੇ ਉਨਾਂ ਦਾ ਖੂਨ ਦਾ ਸਤਰ ਚਿੰਤਾਜਨਕ ਪੱਧਰ ਤੇ ਆ ਗਿਆ ਹੈ। ਇਹੋ ਜਿਹੇ ਬੱਚੇ ਆਉਣ ਵਾਲੇ ਸਮੇਂ 'ਚ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਆਸਾਨੀ ਨਾਲ ਹੋ ਜਾਂਦੇ ਹਨ। ਇਸ ਲਈ ਸਾਨੂੰ ਸਮਾਂ ਰਹਿੰਦੇ ਹੀ ਜ਼ਰੂਰੀ ਕਦਮ ਉਠਾਉਣ ਦੀ ਜ਼ਰੂਰਤ ਹੈ। ਇਸ ਲਈ ਡਾ. ਸੀਮਾ ਗੋਇਲ ਵੱਲੋਂ 20 ਹਜ਼ਾਰ ਸਕੂਲੀ ਬੱਚਿਆਂ ਨੂੰ ਪ੍ਰੇਰਿਤ ਕਰਕੇ ਪ੍ਰਧਾਨ ਮੰਤਰੀ ਨੂੰ ਮੁਫ਼ਤ ਗਿਫ਼ਟ ਬੰਦ ਕਰਨ ਦੀ ਬੇਨਤੀ ਲਈ ਹਸਤਾਖਰ ਅਭਿਆਨ ਚਲਾਇਆ ਗਿਆ। ਜੋ ਕਿ ਪੰਜਾਬ 'ਚ ਸਭ ਤੋਂ ਵੱਡਾ ਹਸਤਾਖਰ ਅਭਿਆਨ ਹੈ। ਇਹ 20 ਹਜ਼ਾਰ ਹਸਤਾਖਰ ਸਿਵਲ ਸਰਜਨ ਅਤੇ ਜ਼ਿਲਾ ਸਿੱਖਿਆ ਅਫ਼ਸਰ ਦੀ ਮੌਜੂਦਗੀ 'ਚ ਮਾਨਯੋਗ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੂੰ ਸੌਪੇ ਗਏ। ਉਨ੍ਹਾਂ ਨੇ ਲੋਂੜੀਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਸਮੇਂ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੀ ਸਿੱਖਿਆ ਦਿੰਦੇ ਹੋਏ ਵੇਸਨ ਦੀਆਂ ਪਿੰਨੀਆਂ, ਭੁੱਜੇ ਛੋਲੇ, ਪੁੰਗਰੇ ਦਾਣੇ ਅਤੇ ਪੁਲਾਵ ਦਾ ਨਾਸ਼ਤਾ ਦਿੱਤਾ ਗਿਆ।
