ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

8/1/2020 11:27:52 AM

ਗੁਰੂਹਰਸਹਾਏ (ਆਵਲਾ): ਬੀਤੇ ਦਿਨ ਬੁੱਧਵਾਰ ਸ਼ਾਮ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਚੱਕ ਮੇਘਾ ਮਹਾਤਮ (ਪਾਲੇ ਚੱਕ) 'ਚ ਦੋ ਮਾਸੂਮ ਬੱਚਿਆਂ ਦੀ ਰੇਤਾ ਦੇ ਖੱਡੇ 'ਚ ਭਰੇ ਪਾਣੀ 'ਚ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ। ਬੀਤੇ ਦਿਨੀਂ ਹੋਈ ਬਾਰਸਾਤ ਕਾਰਣ ਰੇਤਾ ਦੇ ਖੱਡੇ 'ਚ ਪਾਣੀ ਭਰਿਆ ਹੋਇਆ ਸੀ, ਜਿਸ ਕਾਰਣ ਇਹ ਹਾਦਸਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਰੇਤਾ ਦੇ ਖੱਡੇ 'ਚ ਬੱਚਿਆਂ ਦੇ ਡਿੱਗਣ ਨਾਲ ਮੌਤ ਹੋਈ ਹੈ, ਉਹ ਰੇਤਾ ਦਾ ਖੱਡਾ ਕੋਈ ਹੋਰ ਨਹੀਂ, ਦੋਵੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਵਲੋਂ ਚਲਾਇਆ ਜਾ ਰਿਹਾ ਸੀ। ਚੰਦ ਪੈਸੇ ਕਮਾਉਣ ਦੇ ਲਾਲਚ 'ਚ ਦੋ ਪਰਿਵਾਰ ਦੇ ਘਰ ਦੇ ਚਿਰਾਗ ਬੁੱਝ ਗਏ।

ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼

ਜ਼ਿਕਰਯੋਗ ਹੈ ਕਿ ਇਕ ਪਾਸੇ ਸਰਕਾਰਾਂ ਪੰਜਾਬ 'ਚ ਕਿਤੇ ਵੀ ਨਾਜਾਇਜ਼ ਮਾਈਨਿੰਗ ਨਾ ਹੋਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਲੋਕ ਆਪਣੀਆਂ ਜਮੀਨਾਂ 'ਚ ਰੇਤਾ ਦੇ ਖੱਡੇ ਲਗਾ ਕੇ ਸ਼ਰੇਆਮ ਮਾਈਨਿੰਗ ਕਰ ਰਹੇ ਹਨ। ਰੇਤਾ ਦੇ ਖੱਡੇ 'ਚ ਡਿੱਗਣ ਕਾਰਣ ਹੋਈ ਬੱਚਿਆਂ ਦੀ ਮੌਤ ਦੀ ਘਟਨਾ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।ਮ੍ਰਿਤਕ ਬੱਚਿਆਂ ਦੀ ਉਮਰ 7 ਤੋਂ 8 ਸਾਲ ਦੀ ਸੀ ਅਤੇ ਉਨ੍ਹਾਂ ਦੀ ਉਮਰ ਅਜੇ ਖੇਡਣ-ਕੁੱਦਣ ਸੀ, ਜੋ ਕਿ ਮੌਤ ਦੇ ਮੂੰਹ 'ਚ ਚਲੇ ਗਏ ਹਨ। ਹੁਣ ਇਹ ਸਵਾਲ ਉੱਠਦਾ ਹੈ ਕਿ ਇਨ੍ਹਾਂ ਬੱਚਿਆਂ ਦੀ ਮੌਤ ਦਾ ਜ਼ਿਮੇਵਾਰ ਕੌਣ ਹੈ? ਕੀ ਪ੍ਰਸ਼ਾਸਨ ਨੂੰ ਹੁੰਦੀ ਨਾਜਾਇਜ਼ ਮਾਈਨਿੰਗ ਬਾਰੇ ਕੋਈ ਖਬਰ ਨਹੀਂ ਸੀ? ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ 'ਚ ਜਿਥੇ ਕਿਤੇ ਵੀ ਰੇਤਾ ਦੇ ਨਾਜਾਇਜ਼ ਖੱਡੇ ਚੱਲ ਰਹੇ ਹਨ, ਉਹ ਤੁਰੰਤ ਬੰਦ ਕਰਵਾਏ ਜਾਣ ਤਾਂ ਕਿ ਅਜਿਹੀ ਘਟਨਾ ਦੁਬਾਰਾ ਨਾ ਹੋ ਸਕੇ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ


Shyna

Content Editor Shyna