ਚੰਡੀਗਡ਼੍ਹ ਏਅਰਪੋਰਟ : ਅਕਤੂਬਰ ਤੋਂ ਵੱਡੇ ਜਹਾਜ਼ ਵੀ ਭਰ ਸਕਣਗੇ ਉਡਾਣ

Monday, Sep 24, 2018 - 06:51 AM (IST)

ਚੰਡੀਗਡ਼੍ਹ ਏਅਰਪੋਰਟ : ਅਕਤੂਬਰ ਤੋਂ ਵੱਡੇ ਜਹਾਜ਼ ਵੀ ਭਰ ਸਕਣਗੇ ਉਡਾਣ

 ਚੰਡੀਗਡ਼੍ਹ, (ਲਲਨ)- ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਵੱਡਾ ਜਹਾਜ਼ ਬੋਇੰਗ-ਏਅਰਬੱਸ ਵੀ ਉਡਾਣ ਭਰ ਸਕੇਗਾ। ਏਅਰਪੋਰਟ  ਦੇ ਰਨਵੇ ਦੀ ਲੰਬਾਈ 1 ਅਕਤੂਬਰ ਤੋਂ 8200 ਫੁੱਟ ਹੋ ਜਾਵੇਗੀ। ਅਜਿਹੇ ਵਿਚ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟਾਂ ਦਾ ਸੰਚਾਲਨ ਕਰਨ ਵਾਲੀਆਂ ਏਅਰਲਾਈਨਜ਼ ਕੰਪਨੀਆਂ ਵੱਡੇ ਏਅਰਕ੍ਰਾਫਟ ਇਸਤੇਮਾਲ ਕਰ ਸਕਣਗੀਆਂ।  ਏਅਰਫੋਰਸ ਵਲੋਂ 8200 ਫੁੱਟ ਰਨਵੇ ਦਾ ਕੰਮ ਪੂਰਾ ਹੋ ਗਿਆ ਹੈ ਪਰ ਅਜੇ ਮਾਰਕਿੰਗ ਦਾ ਕੰਮ ਚੱਲ ਰਿਹਾ ਹੈ। ਅਨੁਮਾਨ ਹੈ ਕਿ 30 ਸਤੰਬਰ ਤਕ ਕੰਮ ਪੂਰਾ ਹੋ ਜਾਵੇਗਾ ਪਰ ਨਗਰ ਨਿਗਮ ਵਲੋਂ ਡਰੇਨੇਜ ਪਾਈਪ ਲਾਈਨ ਦਾ ਕੰਮ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ। ਏਅਰਪੋਰਟ ’ਚ ਮੀਂਹ ਦਾ ਪਾਣੀ ਜਮ੍ਹਾ ਹੋ ਰਿਹਾ ਹੈ। 
 ਆਈ. ਆਈ. ਟੀ. ਰੁਡ਼ਕੀ ਨੇ ਤਿਆਰ ਕੀਤਾ ਹੈ ਡਿਜ਼ਾਈਨ 
 ਇੰਟਰਨੈਸ਼ਨਲ ਏਅਰਪੋਰਟ ਦਾ ਰਨਵੇ 12500 ਫੁੱਟ ਬਣਾਉਣਾ ਹੈ। ਇਹ ਕੰਮ ਏਅਰਫੋਰਸ ਨੂੰ ਸੌਂਪਿਆ ਗਿਆ ਹੈ। ਮਈ ’ਚ 7200 ਫੁੱਟ ਦਾ ਰਨਵੇ ਤਿਆਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ਏਅਰਫੋਰਸ ਨੇ ਹੁਣ 8200 ਫੁੱਟ ਦਾ ਰਨਵੇ ਤਿਆਰ ਕਰ ਦਿੱਤਾ ਹੈ। ਇਸ ਨੂੰ 1 ਅਕਤੂਬਰ ਨੂੰ ਅਥਾਰਟੀ ਨੂੰ ਸੌਂਪ ਦਿੱਤਾ ਜਾਵੇਗਾ। ਬਚੇ ਹੋਏ ਰਨਵੇ ਦੀ ਉਸਾਰੀ ਜਨਵਰੀ 2019 ਤਕ ਪੂਰੀ ਹੋ ਜਾਵੇਗੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਦਿੱਲੀ, ਮੁੰਬਈ ਤੋਂ ਬਾਅਦ ਇਹ ਦੇਸ਼ ਦਾ ਤੀਜਾ ਏਅਰਪੋਰਟ ਹੈ, ਜੋ ਹਾਈਟੈੱਕ ਟੈਕਨਾਲੋਜੀ ਨਾਲ ਬਣਾਇਆ ਜਾ ਰਿਹਾ ਹੈ। ਇਸ ਦਾ ਡਿਜ਼ਾਈਨ ਆਈ. ਆਈ. ਟੀ. ਰੁਡ਼ਕੀ ਨੇ ਤਿਆਰ ਕੀਤਾ ਹੈ।  ਏਅਰਪੋਰਟ ਇਸ ਸਮੇਂ ਏਅਰਲਾਈਨਜ਼ ਕੰਪਨੀ 180 ਸੀਟਰ ਏਅਰਕ੍ਰਾਫਟ ਹੀ ਸੰਚਾਲਿਤ ਕਰ ਰਹੀ ਹੈ। ਜਿਵੇਂ ਹੀ 8200 ਫੁੱਟ ਰਨਵੇ ਬਣ ਜਾਵੇਗਾ ਤਾਂ 250 ਸੀਟਰ ਏਅਰਕ੍ਰਾਫਟ ਸ਼ੁਰੂ ਹੋ ਸਕਣਗੇ। 
ਜਲਦੀ ਸ਼ੁਰੂ ਹੋਵੇਗਾ ਕੈਟ-3 ਲਾਉਣ ਦਾ ਕੰਮ
ਏਅਰਪੋਰਟ ’ਤੇ ਲੈਂਡਿੰਗ ਸਿਸਟਮ ਨੂੰ ਅੱਪਗ੍ਰੇਡ ਕਰਨ ਦਾ ਕੰਮ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ। ਏਅਰਪੋਰਟ  ਦੇ  ਦੋਵੇਂ ਪਾਸੇ ਵਾਇਰਿੰਗ ਕਰ ਦੇਵੇਗਾ। ਇਸ ਤਰ੍ਹਾਂ ਇਕ ਪਾਸੇ ਵਿਚ ਏਅਰਪੋਰਟ ਅਥਾਰਟੀ ਕੈਟ-3 ਇੰਸਟਾਲ ਕਰੇਗਾ, ਜਦਕਿ ਦੂਜੇ ਪਾਸੇ ਵੀ ਏਅਰਫੋਰਸ ਕੈਟ-2 ਲਾਂਚ ਕਰੇਗਾ। ਉਨ੍ਹਾਂ ਕਿਹਾ ਕਿ ਏਅਰਫੋਰਸ ਦੇ ਜਹਾਜ਼ ਕੈਟ-2 ਦੀ ਮਦਦ ਨਾਲ ਲੈਂਡਿੰਗ ਕਰ ਸਕਣਗੇ। ਕੈਟ-3 ਇਕ ਲੈਂਡਿੰਗ ਵਿਜ਼ੀਬਿਲਟੀ ਇੰਸਟਰੂਮੈਂਟ ਹੈ। ਇਸ ਵਿਚ ਜ਼ੀਰੋ ਵਿਜ਼ੀਬਿਲਟੀ ’ਤੇ ਵੀ ਲੈਂਡਿੰਗ ਹੋ ਸਕਦੀ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਅਜੇ ਤਕ ਕੈਟ-1  ਹੀ ਇੰਸਟਾਲ ਹੈ।
 ਰਨਵੇ ਦਾ 8200 ਫੁੱਟ ਅੱਪਗ੍ਰੇਡੇਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ। ਕੁਝ ਕੰਮ ਬਾਕੀ ਹੈ, ਜਿਵੇਂ ਕਿ ਮਾਰਕਿੰਗ ਦਾ। ਉਮੀਦ ਹੈ ਕਿ 1 ਅਕਤੂਬਰ ਤੋਂ ਇਥੋਂ ਏਅਰਲਾਈਨਜ਼ ਕੰਪਨੀਆਂ ਵੱਡੇ ਏਅਰਕ੍ਰਾਫਟ ਸੰਚਾਲਿਤ ਕਰ ਸਕਣਗੀਆਂ।  ®
 -ਸੁਨੀਲ ਦੱਤ, ਸੀ. ਈ. ਓ., ਇੰਟਰਨੈਸ਼ਨਲ ਏਅਰਪੋਰਟ।


Related News