ਚਮਕੌਰ ਸਿੰਘ ਆਸ਼ਟ ਲਾਇਨਜ਼ ਕਲੱਬ ਸ਼ੇਰਪੁਰ ਦੇ ਪ੍ਰਧਾਨ ਚੁਣੇ
Monday, Jul 04, 2022 - 09:58 PM (IST)

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ)-ਕਸਬਾ ਸ਼ੇਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਸ਼ੇਰਪੁਰ ਦੀ ਚੋਣ ਮੀਟਿੰਗ ਸ਼ੇਰਪੁਰ ਵਿਖੇ ਕੀਤੀ ਗਈ, ਜਿਸ ਵਿਚ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਆਸ਼ਟ ਦੀਦਾਰਗਡ਼੍ਹ ਨੂੰ ਲਾਇਨਜ਼ ਕਲੱਬ ਸ਼ੇਰਪੁਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਦੀਪਕ ਕੁਮਾਰ ਸੈਕਟਰੀ, ਡਾ. ਗੁਰਿੰਦਰ ਗੋਇਲ ਕੈਸ਼ੀਅਰ, ਪਰਮਿੰਦਰ ਸਿੰਘ ਚਹਿਲ ਪੀ ਆਰ. ਓ., ਪ੍ਰਾਜੈਕਟ ਚੇਅਰਮੈਨ ਠੇਕੇਦਾਰ ਸੰਜੈ ਸਿੰਗਲਾ, ਬਲਜਿੰਦਰ ਸਿੰਘ ਬਿੱਟੂ ਸਰਪ੍ਰਸਤ, ਰੀਜਨ ਕੋਆਰਡੀਨੇਟਰ ਜਸਵੰਤ ਸਿੰਘ ਥਿੰਦ ਦੀਦਾਰਗਡ਼੍ਹ, ਵਾਈਸ ਪ੍ਰਧਾਨ ਗੁਰਲਾਲ ਸਿੰਘ ਲਾਲੀ ਸਲੇਮਪੁਰ, ਮੀਡੀਆ ਸਲਾਹਕਾਰ ਆਨਰੇਰੀ ਮੈਂਬਰ ਵਿਜੈ ਕੁਮਾਰ ਸਿੰਗਲਾ ਨੂੰ ਚੁਣਿਆ ਗਿਆ। ਸਾਬਕਾ ਪ੍ਰਧਾਨ ਅਮਨਦੀਪ ਸਿੰਘ ਦਿਓਸੀ ਨੇ ਆਪਣਾ ਚਾਰਜ ਨਵੇਂ ਚੁਣੇ ਪ੍ਰਧਾਨ ਚਮਕੌਰ ਸਿੰਘ ਆਸ਼ਟ ਨੂੰ ਸੌਂਪ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪਿਤਾ ਤੋਂ ਮਿਲੀ ਸੀ ਸਿਆਸਤ ਦੀ ਗੁੜ੍ਹਤੀ, ਦੋ ਵਾਰ ਵਿਧਾਇਕ ਤੇ ਹੁਣ ਕੈਬਨਿਟ ਮੰਤਰੀ ਬਣੇ ਅਮਨ ਅਰੋੜਾ