ਟਿਕਰੀ ਬਾਰਡਰ ਦਿੱਲੀ ’ਚ ਸਿਹਤ ਵਿਗੜ ਜਾਣ ਕਾਰਨ ਭੁਟਾਲ ਖੁਰਦ ਦਾ ਕਿਸਾਨ ਦਰਬਾਰਾ ਸਿੰਘ ਸ਼ਹੀਦ

04/15/2021 2:07:00 PM

ਮੂਨਕ (ਵਰਤੀਆ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਬੀ.ਕੇ.ਯੂ. ਉਗਰਾਹਾਂ ਜਥੇਬੰਦੀ ਦੇ ਟਿਕਰੀ ਬਾਰਡਰ ਦਿੱਲੀ ਛੇ ਅਪ੍ਰੈਲ ਨੂੰ ਆਪਣੇ ਦਸ ਦਿਨਾਂ ਦੀ ਡਿਊਟੀ ਲਗਾਉਣ ਗਏ ਕਿਸਾਨ ਦਰਬਾਰਾ ਸਿੰਘ ਪਿੰਡ  ਭੁਟਾਲ ਖੁਰਦ ਜ਼ਿਲ੍ਹਾ ਸੰਗਰੂਰ ਦੀ ਟਿਕਰੀ ਬਾਰਡਰ ’ਤੇ ਅਚਾਨਕ ਸਿਹਤ ਵਿਗੜ ਜਾਣ ਕਾਰਨ ਪਿੰਡ ਪਹੁੰਚਣ ’ਤੇ ਅੱਜ ਸਵੇਰੇ  ਮੌਤ  ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਰਾਜ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਬਾਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਦਰਬਾਰਾ ਸਿੰਘ ਪੁੱਤਰ ਮੁਨਸ਼ੀ ਸਿੰਘ ਵਾਸੀ ਭੂਟਾਲ ਖੁਰਦ ਜੋ ਕਿ ਛੇ ਅਪ੍ਰੈਲ ਨੂੰ  ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪਿੰਡ ਵੱਲੋਂ ਲੱਗੀ ਜ਼ਿੰਮੇਵਾਰੀ ਅਤੇ ਦਸ ਦਿਨਾਂ ਦੀ ਵਾਰੀ ਅਨੁਸਾਰ ਪਿੰਡ ਦੇ ਹੋਰ ਕਿਸਾਨਾਂ ਸਮੇਤ ਟਿਕਰੀ ਬਾਰਡਰ ਦਿੱਲੀ ’ਤੇ ਬੀ.ਕੇ.ਯੂ. ਉਗਰਾਹਾਂ ਦੇ ਝੰਡੇ ਹੇਠ ਲੱਗੀ ਸਟੇਜ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਗਿਆ ਸੀ।

ਚਾਰ ਪੰਜ ਦਿਨ ਤੋਂ ਬਾਅਦ ਅਚਾਨਕ ਦਰਬਾਰਾ ਸਿੰਘ ਦੀ ਸਿਹਤ ਖ਼ਰਾਬ ਹੋ ਗਈ    ਅਤੇ ਪਰਸੋਂ ਟ੍ਰੇਨ ਰਾਹੀਂ ਦਰਬਾਰਾ ਸਿੰਘ ਵਾਪਸ ਪਿੰਡ ਆ ਗਿਆ ਸੀ ਅਤੇ ਅੱਜ ਸਵੇਰੇ ਫ਼ਿਰ ਦਰਬਾਰਾ ਸਿੰਘ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਰਬਾਰਾ ਸਿੰਘ ਇੱਕ ਛੋਟਾ ਕਿਸਾਨ ਹੈ। ਉਸ ਦੀ ਪਤਨੀ ਮੁਖਤਿਆਰ ਕੌਰ ਲੰਬੀ ਬਿਮਾਰੀ ਕਾਰਨ ਕਈ ਸਾਲਾਂ ਤੋਂ ਮੰਜੇ ਤੇ ਪਈ ਹੈ ਅਤੇ ਦਰਬਾਰਾ ਸਿੰਘ ਦੀ ਨੂੰਹ ਪਰਮਜੀਤ ਕੌਰ ਵੀ ਇੱਕ ਲੱਤ ਵਿਚ ਨੁਕਸ ਹੋ ਜਾਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ। 

PunjabKesari

ਘਰੇਲੂ ਬੀਮਾਰੀਆਂ ਕਾਰਨ ਇਲਾਜ ਅਧੀਨ ਦਰਬਾਰਾ ਸਿੰਘ ਦਾ ਪਿਛਲੇ ਸਮੇਂ ਵਿਚ ਅੱਠ ਦੱਸ ਲੱਖ ਰੁਪਿਆ ਖਰਚ ਹੋ ਚੁੱਕਾ ਹੈ ਪਰ ਘਰੇਲੂ ਬੀਮਾਰੀਆਂ ਕਾਰਨ ਵੀ  ਦਰਬਾਰਾ ਸਿੰਘ ਅੰਦਰ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਤਾਂਘ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਤੇ ਪ੍ਰੋਗਰਾਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਸੀ। ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਦਲਬਾਰਾ ਸਿੰਘ ਛੇ ਅਪ੍ਰੈਲ ਨੂੰ ਦਿੱਲੀ ਗਿਆ ਸੀ। 

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਹਰਜਿੰਦਰ ਸਿੰਘ ਨੰਗਲਾ, ਕਿਸਾਨ ਆਗੂ ਸੁਖਦੇਵ ਸ਼ਰਮਾ ਸਮੇਤ  ਕਿਸਾਨ ਆਗੂਆਂ ਵੱਲੋਂ  ਦਰਬਾਰਾ ਸਿੰਘ ਨੂੰ ਸ਼ਹੀਦ  ਕਰਾਰ ਦਿੱਤਾ ਅਤੇ  ਦਰਬਾਰਾ ਸਿੰਘ ਦੀ ਦੇਹ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਵਿੱਚ ਲਪੇਟ ਕੇ ਕੀਤਾ ਸੰਸਕਾਰ ਕੀਤਾ ਅਤੇ  ਸ਼ਹੀਦ  ਦਰਬਾਰਾ ਸਿੰਘ ਨੂੰ ਲਾਲ ਸਲਾਮ ਦੇ ਨਾਅਰੇ ਗੂੰਜਾਏ  ਅਤੇ ਸਰਕਾਰ ਕੋਲੋਂ  ਕਿਸਾਨ ਦਰਬਾਰਾ ਸਿੰਘ ਦੇ ਪਰਿਵਾਰ ਲਈ ਦੱਸ ਲੱਖ ਦਾ ਮੁਆਵਜ਼ਾ ਤੇ ਕਰਜ਼ਾ ਮੁਆਫੀ ਅਤੇ ਪਰਿਵਾਰ ਦੇ  ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਸਰਕਾਰ ਕੋਲੋਂ ਮੰਗ  ਕੀਤੀ। ਇਸ ਮੌਕੇ ਇਲਾਕੇ ਦੇ ਕਿਸਾਨ ਆਗੂਆਂ ਰਿਸ਼ਤੇਦਾਰਾਂ  ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ  ਨਮ ਅੱਖਾਂ ਨਾਲ ਸ਼ਹੀਦ ਦਰਬਾਰਾ ਸਿੰਘ ਦਾ ਸਸਕਾਰ ਕੀਤਾ।


Shyna

Content Editor

Related News