CM ਆਫਿਸ ਪੁੱਜਾ ਮਾਰਕੀਟ ਦੇ ਨਾਜਾਇਜ਼ ਨਿਰਮਾਣ ਦਾ ਮਾਮਲਾ, ਹੋਮ ਸੈਕਰੇਟਰੀ ਨੂੰ ਦਿੱਤੇ ਕਰਵਾਈ ਦੇ ਹੁਕਮ
Monday, Oct 30, 2023 - 01:16 PM (IST)

ਲੁਧਿਆਣਾ (ਹਿਤੇਸ਼) : ਅਕਾਲਗੜ੍ਹ ਮਾਰਕੀਟ ਨੇੜੇ ਨਾਜਾਇਜ਼ ਤੌਰ ’ਤੇ ਮਾਰਕੀਟ ਬਣਨ ਦਾ ਮਾਮਲਾ ਸੀ.ਐੱਮ. ਆਫਿਸ ’ਚ ਪੁੱਜ ਗਿਆ ਹੈ, ਜਿੱਥੇ ਹੋਮ ਸੈਕਰੇਟਰੀ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਅਕਾਲਗੜ੍ਹ ਮਾਰਕੀਟ ਨੇੜੇ ਜੋ ਮਲਟੀ ਸਟੋਰੀ ਬਿਲਡਿੰਗ ਅਤੇ ਮਾਰਕੀਟ ਬਣਾਈ ਗਈ ਹੈ, ਇਸ ਦੇ ਨਿਰਮਾਣ ਲਈ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਜਾਂ ਫੀਸ ਜਮ੍ਹਾ ਕਰਵਾ ਕੇ ਕੋਈ ਮਨਜ਼ੂਰੀ ਨਹੀਂ ਲਈ ਗਈ।
ਸ਼ਿਕਾਇਤਕਰਤਾ ਮੁਤਾਬਕ ਇਸ ਮਾਮਲੇ ’ਚ ਕੋਰਟ ਵੱਲੋਂ ਵੀ ਕਈ ਸਾਲ ਪਹਿਲਾਂ ਆਰਡਰ ਜਾਰੀ ਕੀਤੇ ਗਏ ਹਨ ਪਰ ਨਗਰ ਨਿਗਮ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਹੁਣ ਇਸ ਸ਼ਿਕਾਇਤ ’ਤੇ ਸੀ.ਐੱਮ. ਆਫਿਸ ਵੱਲੋਂ ਹੋਮ ਸੈਕਰੇਟਰੀ ਨੂੰ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਨਗਰ ਨਿਗਮ ਵੱਲੋਂ ਇਸ ਮਾਰਕੀਟ ਨੂੰ ਕੁਝ ਸਾਲ ਪਹਿਲਾਂ ਨਾਜਾਇਜ਼ ਨਿਰਮਾਣ ਦੇ ਦੋਸ਼ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਮਾਰਕੀਟ ਦਾ ਨਿਰਮਾਣ ਕਰਨ ਵਾਲੇ ਲੋਕਾਂ ਨੇ ਨਗਰ ਨਿਗਮ ਵੱਲੋਂ ਲਗਾਈ ਗਈ ਸੀਲ ਨੂੰ ਤੋੜ ਦਿੱਤਾ ਗਿਆ ਪਰ ਨਗਰ ਨਿਗਮ ਦੇ ਅਸਫਰ ਹੱਥ ’ਤੇ ਹੱਥ ਧਰੀ ਬੈਠੇ ਹੋਏ ਹਨ।
ਇਹ ਵੀ ਪੜ੍ਹੋ : ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
ਇਸ ਮਾਮਲੇ ’ਚ ਪਹਿਲਾਂ ਲੋਕਲ ਬਾਡੀਜ਼ ਮੰਤਰੀ ਵੱਲੋਂ ਜਾਂਚ ਕਰ ਕੇ ਇਕ ਹਫਤੇ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਆਧਾਰ ’ਤੇ ਚੀਫ ਵਿਜੀਲੈਂਸ ਅਫਸਰ ਵੱਲੋਂ ਕਮਿਸ਼ਨਰ ਨੂੰ ਭੇਜੀ ਗਈ ਲੈਟਰ ’ਚ ਸਾਈਟ ਵਿਜ਼ਿਟ ਕਰ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਫੋਟੋ ਰਿਪੋਰਟ ਭੇਜਣ ਲਈ ਬੋਲਿਆ ਗਿਆ ਸੀ ਪਰ ਇਹ ਆਰਡਰ ਠੰਡੇ ਬਸਤੇ ’ਚ ਚਲੇ ਗਏ ਹਨ। ਇਸ ਮਾਮਲੇ ’ਚ ਨਗਰ ਨਿਗਮ ਵੱਲੋਂ ਵਕਫ ਬੋਰਡ ਦੇ ਪਾਲੇ ’ਚ ਗੇਂਦ ਸੁੱਟੀ ਜਾ ਰਹੀ ਹੈ ਕਿਉਂਕਿ ਪਹਿਲਾਂ ਜਦ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਮਾਰਕੀਟ ਬਣਾਉਣ ਦੇ ਦੋਸ਼ ’ਚ ਸੀਲਿੰਗ ਕੀਤੀ ਗਈ ਸੀ, ਇਹ ਜਗ੍ਹਾ ਵਕਫ ਬੋਰਡ ਦੀ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਵਕਫ ਬੋਰਡ ਨੂੰ ਰਿਪੋਰਟ ਭੇਜੀ ਗਈ ਸੀ। ਹੁਣ ਵੀ ਲੋਕਲ ਬਾਡੀਜ਼ ਵਿਭਾਗ ਵੱਲੋਂ ਆਰ. ਟੀ. ਆਈ. ਐਕਟ ਤਹਿਤ ਮੁਹੱਈਆ ਕਰਵਾਈ ਗਈ ਸੂਚਨਾ ’ਚ ਨਗਰ ਨਿਗਮ ਦੇ ਨਾਲ ਵਕਫ ਬੋਰਡ ਅਤੇ ਡੀ. ਸੀ. ਆਫਿਸ ਵੱਲੋਂ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਅਮਨਪ੍ਰੀਤ ਦੇ ਕੈਨੇਡਾ 'ਚ ਚਰਚੇ, ਪਰਮਾਤਮਾ ਨੇ ਮਿਹਨਤ ਨੂੰ ਲਾਏ ਰੰਗ ਭਾਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8