ਸੰਘਣੀ ਧੁੰਦ ਕਾਰਨ ਵਾਪਰ ਗਿਆ ਹਾਦਸਾ ; ਕਾਰ ਅੱਗ ਲੱਗਣ ਕਾਰਨ ਹੋ ਗਈ ਸੁਆਹ
Monday, Feb 03, 2025 - 05:12 AM (IST)
ਮੋਗਾ (ਕਸ਼ਿਸ਼ ਸਿੰਗਲਾ)- ਮੋਗਾ-ਲੁਧਿਆਣਾ ਰੋਡ 'ਤੇ ਪਿੰਡ ਘੱਲ ਕਲਾਂ ਨੇੜੇ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਕਾਰ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਪਾਸੇ ਤੋਂ ਆ ਰਹੀ ਇਕ ਗੱਡੀ ਘੱਲ ਕਲਾਂ ਕੋਲ ਪੁੱਜੀ ਤਾਂ ਧੁੰਦ ਕਾਰਨ ਉਹ ਸੜਕ ਵਿਚਾਲੇ ਪਏ ਪੱਥਰਾਂ ਨਾਲ ਟਕਰਾ ਗਈ, ਜਿਸ ਕਾਰਨ ਉਸ ਨੂੰ ਅਚਾਨਕ ਅੱਗ ਲੱਗ ਗਈ।
ਮੌਕੇ 'ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਗੱਡੀ 'ਚੋਂ ਕੱਢ ਕੇ ਜ਼ਖ਼ਮੀ ਹਾਲਤ 'ਚ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ। ਫਿਲਹਾਲ ਉਹ ਜ਼ੇਰੇ ਇਲਾਜ ਹੈ ਤੇ ਉਸ ਦੀ ਕਾਰ ਅੱਗ 'ਚ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e