ਕਾਰ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਦਾਦੇ ਦੀ ਮੌਤ, ਪੋਤਰਾ ਵਾਲ-ਵਾਲ ਬਚਿਆ

Sunday, Jul 12, 2020 - 12:54 PM (IST)

ਕਾਰ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਦਾਦੇ ਦੀ ਮੌਤ, ਪੋਤਰਾ ਵਾਲ-ਵਾਲ ਬਚਿਆ

ਸੰਗਤ ਮੰਡੀ (ਮਨਜੀਤ): ਪਿੰਡ ਗੁਰੂਸਰ ਸੌਣੇਵਾਲਾ 'ਚ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫਤਾਰ ਨੇ ਸਾਇਕਲ ਸਵਾਰ ਦਾਦੇ-ਪੋਤਰੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦਾਦੇ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਪੋਤਰਾ ਵਾਲ-ਵਾਲ ਬਚ ਗਿਆ।

ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਅਮਿਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਕਾ ਸਿੰਘ (45) ਪੁੱਤਰ ਸਰੂਪ ਸਿੰਘ ਇੱਟਾਂ ਦੇ ਭੱਠੇ 'ਤੇ ਚੌਕੀਦਾਰ ਦਾ ਕੰਮ ਕਰਦਾ ਹੈ, ਉਹ ਸਾਈਕਲ 'ਤੇ ਆਪਣੇ ਪੋਤਰੇ ਨਾਲ ਭੱਠੇ ਤੋਂ ਘਰ ਆ ਰਿਹਾ ਸੀ, ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਬਠਿੰਡਾ ਤੋਂ ਆ ਰਹੀ ਕਾਰ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਕਾ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ,ਜਦਕਿ ਉਸ ਦਾ ਪੋਤਰਾ ਵਾਲ-ਵਾਲ ਬੱਚ ਗਿਆ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News