ਕੈਪਟਨ ਨੂੰ ਚਾਹੀਦਾ ਹੈ ਦਿੱਲੀ ਧਰਨੇ ਦੀ ਥਾਂ ਮਰਨ ਵਰਤ ਰੱਖੇ: ਸੁਖਬੀਰ ਬਾਦਲ

Wednesday, Nov 04, 2020 - 03:48 PM (IST)

ਕੈਪਟਨ ਨੂੰ ਚਾਹੀਦਾ ਹੈ ਦਿੱਲੀ ਧਰਨੇ ਦੀ ਥਾਂ ਮਰਨ ਵਰਤ ਰੱਖੇ: ਸੁਖਬੀਰ ਬਾਦਲ

ਮਲੋਟ (ਜੁਨੇਜਾ): ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਦੋਸਤਾਨਾ ਖੇਡ-ਖੇਡ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸੁਖਬੀਰ ਬਾਦਲ ਮਲੋਟ ਵਿਖੇ ਸੁਖਿੰਦਰ ਸਿੰਘ ਭੁੱਲਰ ਦੀ ਰਿਹਾਇਸ਼ ਤੇ ਵਰਕਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਸਬੰਧੀ ਕਨੂੰਨਾਂ ਨੂੰ ਰੱਦ ਕਰਨ ਲਈ ਪੇਸ਼ ਬਿੱਲ ਗੈਰ-ਕਾਨੂੰਨੀ ਸਨ ਅਤੇ ਇਸ ਕਰਕੇ ਉਨ੍ਹਾਂ ਬਿੱਲ ਉਪਰ ਗਵਰਨਰ ਨੇ ਦਸਖ਼ਤ ਨਹੀਂ ਕੀਤੇ।

ਇਹ ਵੀ ਪੜ੍ਹੋ: ਦੋ ਹਫ਼ਤੇ ਲੰਘ ਜਾਣ ਦੇ ਬਾਵਜੂਦ ਵੀ ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਪੁਲਸ ਦੇ ਹੱਥ ਖ਼ਾਲੀ

ਇਸ ਬਾਰੇ ਅਸੀਂ ਕੈਪਟਨ ਨੂੰ ਕਿਹਾ ਸੀ ਕਿ ਸੂਬੇ ਨੂੰ ਇਕ ਮੰਡੀ ਵਜੋਂ ਬਿੱਲ ਪੇਸ਼ ਕੀਤਾ ਜਾਵੇ ਜਿਵੇਂ ਛਤੀਸ਼ਗੜ੍ਹ ਸੂਬੇ 'ਚ ਕੀਤਾ ਹੈ ਪਰ ਕੈਪਟਨ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਡਰਾਮਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦਿੱਲੀ ਧਰਨਾ ਨਹੀਂ ਮਰਨ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਇਕ ਸੂਬੇ ਦਾ ਮੁੱਖ ਮੰਤਰੀ ਆਪਣੀ ਮੰਗ ਲਈ ਵਰਤ ਤੇ ਬੈਠਾ ਹੈ। ਭਲਕੇ ਕਿਸਾਨ ਯੂਨੀਅਨਾਂ ਵੱਲੋਂ ਧਰਨੇ ਸਬੰਧੀ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਦਹਾਕਿਆਂ ਪੁਰਾਣੇ ਗਠਜੋੜ ਅਤੇ ਕੇਂਦਰੀ ਵਜਾਰਤ ਨੂੰ ਲੱਤ ਮਾਰੀ ਹੈ। ਉਹ ਕਿਸਾਨਾਂ ਦੇ ਹਰ ਸੰਘਰਸ਼ ਦੇ ਨਾਲ ਹਨ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਪ੍ਰਧਾਨ ਨਿੱਪੀ ਔਲਖ ਤੋਂ ਬਿਨਾਂ ਅਕਾਲੀ ਆਗੂ ਹਾਜ਼ਰ ਸਨ।


author

Shyna

Content Editor

Related News