ਕੈਂਟਰ ਦੀ ਦਰੱਖ਼ਤ ਨਾਲ ਟੱਕਰ, ਡਰਾਈਵਰ ਦੀ ਮੌਤ

Saturday, Dec 18, 2021 - 11:16 AM (IST)

ਕੈਂਟਰ ਦੀ ਦਰੱਖ਼ਤ ਨਾਲ ਟੱਕਰ, ਡਰਾਈਵਰ ਦੀ ਮੌਤ

ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ) : ਪੱਖੋ ਕਲਾਂ ਨਜ਼ਦੀਕ ਬਰਨਾਲਾ-ਮਾਨਸਾ ਸੜਕ ’ਤੇ ਬੀਤੀ ਰਾਤ ਧੁੰਦ ਕਾਰਨ ਇਕ ਕੈਂਟਰ ਦੀ ਸੜਕ ਕਿਨਾਰੇ ਦਰੱਖ਼ਤਾਂ ਨਾਲ ਟੱਕਰ ਹੋ ਜਾਣ ’ਤੇ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ । ਟੱਕਰ ਇੰਨੀ ਜ਼ਬਰਦਸਤ ਕਿ ਸੜਕ ਕਿਨਾਰੇ 2 ਕਿੱਕਰ ਦੇ ਦਰੱਖ਼ਤ ਜੜ੍ਹਾਂ ’ਚੋਂ ਪੁੱਟੇ ਗਏ ।

ਇਹ ਵੀ ਪੜ੍ਹੋ : ਆਨਲਾਈਨ ਬਲੈਕਮੇਲਰਾਂ ਦੇ ਚੁੰਗਲ ’ਚ ਫਸ ਕੇ ਗੁਆਈ ਜਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੈਂਟਰ ਨੰਬਰ ਐੱਚ.ਆਰ.57 ਏ. 6178 , ਜਿਸ ਨੂੰ ਸੋਹਣ ਲਾਲ ਪੁੱਤਰ ਧੰਨਾ ਰਾਮ ਵਾਸੀ ਰਾਜਸਥਾਨ ਚਲਾ ਰਿਹਾ ਸੀ। ਕੈਂਟਰ ’ਚ ਲੱਕੜ ਦਾ ਗਿੱਟਕਾ ਭਰਿਆ ਹੋਇਆ ਸੀ ਤੇ ਉਹ ਮਾਨਸਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਗੁਰਦੁਆਰਾ ਭਾਨੂੰ ਆਣਾ ਸਾਹਮਣੇ ਉਹ ਕਿਸੇ ਕਾਰਨ ਕਰ ਕੇ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤਾਂ ਨਾਲ ਜਾ ਟਕਰਾਇਆ ਤੇ ਡਰਾਈਵਰ ਦੀ ਮੌਕੇ ’ਤੇ ਮੌਤ ਹੀ ਹੋ ਗਈ। ਇਸ ਸਬੰਧੀ ਪੁਲਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Anuradha

Content Editor

Related News